ਬਈ ਜਦ ਤੱਕ ਮੱਚੂ ਹਨੇਰ, ਟੈਕਸ ਤਾਂ ਲੱਗਣ ਗੇ
ਜਦ ਬਾਕੀ ਹੇਰ ਤੇ
ਫੇਰ; ਟੈਕਸ ਤਾਂ
ਲੱਗਣ ਗੇ।
ਜਦ ਤੱਕ ਨੇ ਭੋਲੀਆਂ
ਭੇਡਾਂ ਦੇ ਰਖਵਾਲ ਖੜੇ
ਆਹ ਲੱਕੜ ਬਘੇ ਢੇਰ;
ਟੈਕਸ ਤਾਂ
ਲੱਗਣ ਗੇ।
'ਅਗ੍ਲਿਆਂ'
ਵਧੀਆ ਲੈਪ-ਟਾਪ ਗੱਡੀ
ਮੰਗੀ
ਬਿਨ ਸੁਣਿਆਂ ਸਾਡੀ ਲੇਰ;
ਟੈਕਸ ਤਾਂ
ਲੱਗਣ ਗੇ।
ਦੁਰਵਰਤੋਂ
ਓਹ ਏਹਦੀ ਵੀ ਕਰ
ਜਾਵਣ ਗੇ
ਕਰ ਕਠੇ 'ਕਰ'ਦੇ
ਢੇਰ; ਟੈਕਸ ਤਾਂ
ਲੱਗਣ ਗੇ।
ਜਨਤਾ ਦਾ ਧਨ ਜਨਤਾ
ਦੇ ਕੰਮ ਆਓਣਾ ਨਹੀਂ
ਹਾਕਮ ਦੇ
ਖਰਚੇ ਢੇਰ;
ਟੈਕਸ ਤਾਂ
ਲੱਗਣ ਗੇ।
ਜਦ ਹਾਕਮ ਨੂੰ ਜਨਤਾ
ਦੀ ਪ੍ਰਵਾਹ ਹੈ ਨਹੀਂ
ਹੁਣ ਤਾਂ ਜਨਤਾ ਨੂੰ
ਫੇਰ; ਟੈਕਸ ਤਾਂ
ਲੱਗਣ ਗੇ।
ਜਦ ਰਾਮ ਗਊ ਬਣ
ਬਣ ਕੇ ਸਹਿੰਦੇ ਜਾਂਵਾਂ
ਗੇ
ਉਹ ਜ਼ੁਲਮ ਕਰੂਗਾ ਢੇਰ;
ਟੈਕਸ ਤਾਂ
ਲੱਗਣ ਗੇ
****
1 comment:
nice reasons for imposing taxes. fax it to punjab fin. minister
Post a Comment