ਪੰਜਾਬੀ ਸੱਥ ਆਸਟ੍ਰੇਲੀਆ ਦੇ ਸਰਪ੍ਰਸਤ ਗਿ. ਸੰਤੋਖ ਸਿੰਘ ਜੀ ਦੀ ਅਗਵਾਈ ਅਤੇ ਪ੍ਰੇਰਨਾ ਨਾਲ਼, ਪਰਥ ਵਿਚ ਪੰਜਾਬੀ ਪਿਆਰਿਆਂ ਵੱਲੋਂ ਪਹਿਲ ਪਲੇਠੀ ਦਾ ਇਕੱਠ ਕੀਤਾ ਗਿਆ। ਇਹ ਇਕੱਠ ਪਰਥ ਦੀ ਵਸਨੀਕ ਅਤੇ ਪੰਜਾਬੀ ਸਾਹਿਤ ਅਤੇ ਸਮਾਜ ਵਿਚ ਜਾਣੀ ਪਛਾਣੀ ਹਸਤੀ, ਬੀਬੀ ਸੁਖਵੰਤ ਕੌਰ ਪਨੂੰ ਜੀ ਦੀ ਪ੍ਰਧਾਨਗੀ ਹੇਠ ਹੋਇਆ।
ਸੱਥ ਸ਼ਬਦ ਦੇ ਅਰਥ ਆਮ ਤੌਰ ਤੇ ਮੋਹਤਬਰ ਅਤੇ ਸੰਜੀਦਾ ਬੰਦਿਆਂ ਦੁਆਰਾ ਮਿਲ਼ ਬੈਠ ਕੇ ਵਿਚਾਰਾਂ ਕਰਨ ਦੇ ਰੂਪ ਵਿਚ ਸਮਝੇ ਜਾਂਦੇ ਹਨ। ਉਹਨਾਂ ਦੇ ਬਹਿਣ ਵਾਲ਼ੀ ਥਾਂ ਨੂੰ ਪਿੰਡਾਂ ਵਿਚ ਸੱਥ ਆਖਦੇ ਹਨ। ਪੰਜਾਬ ਵਿਚ ਸਾਹਿਤਕ ਸੱਥਾਂ ਦੀ ਪੁਨਰ ਸੁਰਜੀਤੀ ਦਾ ਮੁਢ ਅੱਜ ਤੋਂ ਤਿੰਨ ਕੁ ਦਹਾਕੇ ਪਹਿਲਾਂ; ਆਪਣੀ ਬੋਲੀ, ਵਿਰਾਸਤ, ਸਭਿਆਚਾਰ, ਸਾਹਿਤ ਵਾਤਾਵਰਣ, ਕਲਾ, ਫਲਸਫੇ ਅਤੇ ਪੰਜਾਬੀ ਭਾਈਚਾਰੇ ਨੂੰ ਦਰਪੇਸ਼ ਕਈ ਹੋਰ ਭਖਦੇ ਮੁੱਦਿਆਂ ਨੂੰ ਲੈ ਕੇ ਹੋਇਆ।

ਅੱਜ ਦੀ ਬੁਲਾਈ ਗਈ ਇਸ ਸੱਥ ਦੀ ਕਾਰਵਾਈ ਸ਼ੁਰੂ ਕਰਦਿਆਂ ਬੀਬੀ ਸੁਖਵੰਤ ਕੌਰ ਪਨੂੰ ਵਲੋਂ ਕਹਾਣੀ ਪੇਸ਼ ਕੀਤੀ ਗਈ। ਉਸ ਤੋਂ ਬਾਅਦ ਗੁਰਦੀਪ ਸਿੰਘ ਜਰਗ ਨੇ ਸਿਕੰਦਰ ਬਾਰੇ ਇਕ ਕਵਿਤਾ ਕਹੀ। ਸਿਆਲਕੋਟ ਤੋਂ ਆਏ ਅੱਬੂ ਬੱਕਰ ਚੀਮਾ ਨੇ ਹਾਸਰਸ ਕਵਿਤਾ, “ਕਦੀ ਤਾਂ ਪੇਕੇ ਜਾਹ ਨੂੀ ਬੇਗਮ। ਆਵੇ ਸੁਖ ਦਾ ਸਾਹ ਨੀ ਬੇਗਮ।“ ਸੁਣਾ ਕੇ ਮਾਹੌਲ ਖ਼ੁਸ਼ਗਵਾਰ ਬਣਾ ਦਿਤਾ। ਚਰਨਪਾਲ ਸਿੰਘ ਨੇ ਕੁਝ ਪੰਜਾਬੀ ਟੋਟਕੇ ਸੁਣਾਏ ਜੋ ਕਿ ਅਕਸਰ ਹੀ ਪਿੰਡਾਂ ਦੀਆਂ ਸੱਥਾਂ ਦਾ ਸ਼ਿੰਗਾਰ ਹੁੰਦੇ ਹਨ। ਉਹਨਾ ਤੋਂ ਬਾਅਦ ਹਰਲਾਲ ਸਿੰਘ ਨੇ ਅਜੋਕੇ ਸਮੇ ਦੌਰਾਨ ਪੰਜਾਬੀ ਜ਼ੁਬਾਨ ਅਤੇ ਸਭਿਆਚਾਰ ਨੂੰ ਲਗ ਰਹੀ ਢਾਹ ਬਾਰੇ ਇਕ ਗੀਤ ਗਾਇਆ। ਨਰਪਾਲ ਸਿੰਘ ਨੇ ਭਰੂਣ ਹੱਤਿਆ ਬਾਰੇ ਇਕ ਮਿਨੀ ਕਹਾਣੀ ਸੁਣਾਈ। ਗਿਆਨੀ ਜੀ ਵੱਲੋਂ ਕਵਿਤਾ ਦੀ ਰਚਨਾ ਬਾਰੇ ਚਾਨਣਾ ਪਾਇਆ ਗਿਆ। ਪਰਸਪਰ ਵਿਚਾਰ ਵਟਾਂਦਰੇ ਦੌਰਾਨ ਇਸ ਬਾਕੀ ਸ਼ਹਿਰਾਂ ਨਾਲ਼ੋਂ ਸਭ ਤੋਂ ਦੂਰੀ ਉਪਰ ਵਾਕਿਆ ਸ਼ਹਿਰ, ਪਰਥ ਵਿਚ ਪੰਜਾਬੀ ਨੌਜਵਾਨਾਂ ਦੀ ਵਧ ਰਹੀ ਵਸੋਂ ਨੂੰ ਮੁਖ ਰੱਖਦਿਆਂ, ਸਾਹਿਤਕ ਸਰਗਰਮੀਆਂ ਬਾਰੇ ਉਦਮ ਕਰਨ ਲਈ ਵਿਚਾਰ ਵੀ ਕੀਤਾ ਗਿਆ।
ਕੁਝ ਹੋਰ ਪਤਵੰਤੇ ਸੱਜਣਾਂ ਨੇ ਵੀ ਸੱਥ ਵਿਚ ਹਿੱਸਾ ਲਿਆ ਅਤੇ ਇਸ ਉਦਮ ਦੀ ਸ਼ਲਾਘਾ ਕੀਤੀ। ਸਮੂਹ ਮੈਂਬਰਾਂ ਵੱਲੋਂ ਮਹੀਨੇ ਵਾਰ ਸੱਥ ਦੀ ਇਕੱਤਰਤਾ ਕਰਨ ਦਾ ਫੈਸਲਾ ਕੀਤਾ ਗਿਆ। ਸੱਥ ਦੀਆਂ ਭਵਿਖੀ ਸਰਗਰਮੀਆਂ ਵਾਸਤੇ, ਪਰਥ ਦੇ ਵਸਨੀਕ, ਹਰਲਾਲ ਸਿੰਘ ਬੈਂਸ ਨੂੰ ਸੰਪਰਕ ਵਾਸਤੇ ਜੁੰਮੇਵਾਰੀ ਸੌਂਪੀ ਗਈ। ਇਸ ਲਈ ਸਾਹਿਤਕ ਸਰਗਰਮੀਆ ਵਾਸਤੇ, ਪੰਜਾਬੀ ਪਿਆਰੇ ਇਹਨਾਂ ਨਾਲ਼ ਮੋਬਾਇਲ ਨੰਬਰ 0431024501 ‘ਤੇ ਜਾਂ ਈ-ਮੇਲ harlal_bains@yahoo.co.in ‘ਤੇ ਸੰਪਰਕ ਕਰਨ। ਅਖੀਰ ਵਿਚ, ਗਿਆਨੀ ਸੰਤੋਖ ਸਿੰਘ ਜੀ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ।
No comments:
Post a Comment