ਨਸ਼ੇ-ਖੋਰੀ ਨੇ ਸਿਵਿਆਂ ਦੇ ਰਾਹ ਪਾਈ
ਬੇ-ਗ਼ੈਰਤੀ ਹੋਈ ਮੁੰਡ੍ਹੀਰ ਯਾਰੋ
ਬੀਬੇ ਕਾਕੇ ਤੇ ਕਾਕੀਆਂ ‘ਲੋਪ ਹੋਏ
ਤੁਰੇ ਫਿਰਦੇ ਨੇ ਰਾਂਝੇ ਤੇ ਹੀਰ ਯਾਰੋ
ਹੁਣ ਦੀ ਦ੍ਰੋਪਦੀ ਸ਼ਰੇ-ਬਜ਼ਾਰ ਫਿਰਦੀ
ਲਾਹ ਕੇ ਆਪਣੇ ਆਪ ਹੀ ਚੀਰ ਯਾਰੋ
ਅੰਨ੍ਹੇ ਕਾਮ ਨੂੰ ‘ਪਿਆਰ’ ਦਾ ਨਾਮ ਦਿੰਦੇ
ਐਸਾ ਨਜ਼ਰ ਵਿੱਚ ਪੈ ਗਿਆ ਟੀਰ ਯਾਰੋ
ਇੱਜਤ ਅਣਖ ਸਵੈਮਾਣ ਨਾ ਨਜ਼ਰ ਆਵੇ
ਬਣਿਆਂ ਪੈਸਾ ਈਮਾਨ ਤੇ ਪੀਰ ਯਾਰੋ
ਹਾਲ ਦੇਖ ਕੇ ਤੜਫਦੇ ਮਾਪਿਆਂ ਦਾ
ਡੁੱਲ੍ਹ ਪੈਂਦਾ ਏ ਅੱਖਾਂ ‘ਚੋਂ ਨੀਰ ਯਾਰੋ
****
ਬੇ-ਗ਼ੈਰਤੀ ਹੋਈ ਮੁੰਡ੍ਹੀਰ ਯਾਰੋ
ਬੀਬੇ ਕਾਕੇ ਤੇ ਕਾਕੀਆਂ ‘ਲੋਪ ਹੋਏ
ਤੁਰੇ ਫਿਰਦੇ ਨੇ ਰਾਂਝੇ ਤੇ ਹੀਰ ਯਾਰੋ
ਹੁਣ ਦੀ ਦ੍ਰੋਪਦੀ ਸ਼ਰੇ-ਬਜ਼ਾਰ ਫਿਰਦੀ
ਲਾਹ ਕੇ ਆਪਣੇ ਆਪ ਹੀ ਚੀਰ ਯਾਰੋ
ਅੰਨ੍ਹੇ ਕਾਮ ਨੂੰ ‘ਪਿਆਰ’ ਦਾ ਨਾਮ ਦਿੰਦੇ
ਐਸਾ ਨਜ਼ਰ ਵਿੱਚ ਪੈ ਗਿਆ ਟੀਰ ਯਾਰੋ
ਇੱਜਤ ਅਣਖ ਸਵੈਮਾਣ ਨਾ ਨਜ਼ਰ ਆਵੇ
ਬਣਿਆਂ ਪੈਸਾ ਈਮਾਨ ਤੇ ਪੀਰ ਯਾਰੋ
ਹਾਲ ਦੇਖ ਕੇ ਤੜਫਦੇ ਮਾਪਿਆਂ ਦਾ
ਡੁੱਲ੍ਹ ਪੈਂਦਾ ਏ ਅੱਖਾਂ ‘ਚੋਂ ਨੀਰ ਯਾਰੋ
****
No comments:
Post a Comment