ਆਲ੍ਹਣਾ........... ਨਜ਼ਮ/ਕਵਿਤਾ / ਸੁਰਿੰਦਰ ਸੰਗਰ

ਮਾਂ  ਤੋਂ ਪਰਦੇਸ, ਆਇਆ ਨਾ ਗਿਆ
ਮੈਥੋਂ ਵੀ ਦੇਸ, ਜਾਇਆ ਨਾ ਗਿਆ
ਇਕ ਵਾਰ ਜੋ ਟੁੱਟਿਆ ਸਾਡਾ ਆਲ੍ਹਣਾ
ਕੋਸਿ਼ਸ਼ਾਂ ਦੇ ਬਾਦ ਵੀ, ਬਣਾਇਆ ਨਾ ਗਿਆ

ਨੌਕਰੀ ਦੀ ਭਾਲ ਜੋ, ਲੱਗਾ ਕਰਨ
ਇਕ ਇਕ ਡਾਲਰ ‘ਤੇ, ਲੱਗਾ ਮਰਨ
ਖੂਬ ਡਾਲਰ ਕਮਾ ਕੇ ਕੋਠੀ ਬਣਾ ਲਈ
ਅਮੀਰੀ ਦੇ ਸਮੁੰਦਰ ਵਿਚ, ਲੱਗਾ ਤਰਨ

ਹਨੇਰ……… ਮਿੰਨੀ ਕਹਾਣੀ / ਵਿਵੇਕ ਕੋਟ ਈਸੇ ਖਾਂ

ਪੰਡਤ ਜੀ ਨੂੰ ਸੁਬਹ ਬਜ਼ਾਰ ਵਿੱਚੋਂ ਲੰਘਦਾ ਵੇਖਿਆ ਤਾਂ ਰਾਮ ਰਾਮ ਕਹਿ ਪੁੱਛ ਲਿਆ, “ਹਾਂ ਜੀ, ਪੰਡਤ ਜੀ ! ਅੱਜ ਕਿੱਧਰ ਸਵੇਰੇ ਸਵੇਰੇ…”

“ਕੁਝ ਨੀ, ਬੱਸ ਆਹ ਲਕਸ਼ਮੀ ਨਰਾਇਣ ਮੰਦਰ ‘ਚ ਮੱਥਾ ਟੇਕ ਕੇ ਆਇਆ ਹਾਂ”, ਪੰਡਤ ਜੀ ਨੇ ਸੰਖੇਪ ਜਿਹਾ ਉਤਰ ਦਿੱਤਾ।

ਪੰਡਤ ਜੀ ਤੁਸੀ ਤਾਂ ਆਪ ਮੇਨ ਬਜ਼ਾਰ ਵਾਲੇ ਮੰਦਰ ‘ਚ ਸੇਵਾ ਕਰਦੇ ਹੋ, ਲੋਕ ਆ ਪੂਜਾ ਪਾਠ ਕਰਦੇ ਨੇ, ਚੜ੍ਹਾਵਾ ਵੀ ਚੜ੍ਹਦਾ ਐ, ਤਹਾਨੂੰ ਵੀ ਵਾਹਵਾ ਦਾਨ ਦੱਖਣਾ ਹੋ ਜਾਂਦੀ ਏ, ਲੋਕ ਤੁਹਾਡੇ ਕੋਲ ਆਉਂਦੇ ਨੇ ਤੇ ਤੁਸੀ ਅਗਾਂਹ… ਇਹ ਕੀ ਚੱਕਰ, ਰੱਬ ਤਾਂ ਹਰ…”,  ਅਜੇ ਮੇਰੇ ਮੂੰਹ ‘ਚ ਏਨੀ ਗੱਲ ਹੀ ਸੀ ਕਿ ਪੰਡਤ ਜੀ ਪਹਿਲਾਂ ਹੀ ਬੋਲ ਪਏ, “… ਇਹ ਗੱਲ ਨਹੀਂ”, ਪੰਡਤ ਜੀ ਨੇ ਲਾਲ ਸਾਫੇ ਨਾਲ ਮੂੰਹ ਤੇ ਆਏ ਪਸੀਨੇ ਨੂੰ ਸਾਫ ਕਰਦੇ ਹੋਏ ਕਿਹਾ, “ਲਕਸ਼ਮੀ ਨਰਾਇਣ ਮੰਦਰ ਦੀ ਮਾਨਤਾ ਜ਼ਿਆਦਾ ਏ, ਤੈਨੂੰ ਪਤਾ ਈ ਐ, ਉਥੇ ਜੋ ਯਾਚਨਾ ਕਰੋ ਪੂਰੀ ਹੁੰਦੀ ਐ । ਮੇਰੇ ਤੇ ਵੀ ਅੱਜ ਕੱਲ ਇੱਕ ਕਸ਼ਟ ਚੱਲ ਰਿਹਾ ਹੈ।ਇੰਝ ਲੱਗਦਾ ਜਿਵੇਂ ਪੈਰ ‘ਚ ਚੱਕਰ ਹੋਵੇ।ਉਥੇ ਬਹਿ ਪਾਠ ਕੀਤਾ, ਮੱਥਾ ਟੇਕਿਆ ।”

ਆਸ਼ਕੀ……… ਨਜ਼ਮ/ਕਵਿਤਾ / ਮਲਕੀਅਤ "ਸੁਹਲ"

ਲੋਕੋ! ਆਸ਼ਕੀ 'ਚ ਪੈਰ ਜਿਹਨੇ ਰਖਿਆ,
ਸਮਝੋ ਕਿ  ਮਿੱਠਾ  ਜ਼ਹਿਰ  ਖਾ ਲਿਆ ।

ਜਿਹੜਾ ਕਰਦਾ  ਹੈ ਰੀਸ  ਰਾਂਝੇ ਹੀਰ ਦੀ,
ਉਹਨੇ ਸਭ  ਕੁਝ  ਸੱਜਣੋ ਗਵਾ ਲਿਆ ।

ਧੁੱਪੇ ਸੜਦਾ ਦੁਪਹਿਰੇ ਲਾਉਂਦਾ ਗੇੜੀਆਂ,
ਅੰਗਿਆਰਾਂ ਉਤੇ ਪੈਰ ਹੈ ਟਿਕਾ ਲਿਆ।
                  
ਜੋ  ਇਸਕ  ਦੇ  ਵਿਚ  ਹੈ  ਗੁਆਚਿਆ,
ਉਹਨੇ ਸਮਝੋ ਕਿ  ਮੌਤ ਨੂੰ ਬੁਲਾ ਲਿਆ।

ਬੇ-ਆਸਰਿਆਂ ਦਾ ਆਸਰਾ;ਸੰਤ ਬਾਬਾ ਮੋਹਨ ਸਿੰਘ ਜੀ.......... ਸ਼ਰਧਾਂਜਲੀ / ਰਣਜੀਤ ਸਿੰਘ ਪ੍ਰੀਤ

18 ਅਕਤੂਬਰ ਬਰਸੀ ’ਤੇ

ਇਸ ਦੁਨੀਆਂ ਉਤੇ ਬਹੁ-ਗਿਣਤੀ ਲੋਕ ਅਜਿਹੇ ਹਨ, ਜੋ ਖਾ-ਪੀ ਕੇ ਸੌਂ ਜਾਂਦੇ ਹਨ, ਸੁਪਨੇ ਵੇਖ ਲੈਂਦੇ ਹਨ । ਇਹ ਲੋਕ ਇਸ ਧਰਤੀ ਲਈ ਬੋਝ ਹਨ । ਪਰ ਇਹਨਾਂ ਤੋਂ ਉਲਟ ਕੁਝ ਅਜਿਹੇ ਵਿਅਕਤੀ ਵੀ ਹਨ, ਜੋ ਦੀਨ-ਦੁਖੀਆਂ ਦੀ ਸੇਵਾ ਸੰਭਾਲ ਕਰਦੇ ਅਤੇ ਆਪ ਭੁੱਖੇ-ਪਿਆਸੇ ਰਹਿ ਕੇ, ਨਿੱਜ ਤੋਂ ਸਮੂਹਕ ਵੱਲ ਤੱਕਣ ਵਾਲੇ ਹਨ, ਇਹੀ ਬਾਬਾ, ਸੰਤ ਜਾਂ ਮਹਾਂਪੁਰਸ਼ ਅਖਵਾਉਦੇ ਹਨ ਅਤੇ ਇਹੋ-ਜਿਹੀ ਸ਼ਖ਼ਸ਼ੀਅਤ ਦੇ ਮਾਲਿਕ ਹੀ ਸਨ ਬੇ ਸਹਾਰਿਆਂ ਦੇ ਸਹਾਰਾ ਬਾਬਾ ਮੋਹਨ ਸਿੰਘ ਜੀ ।

ਜਿਹਨਾਂ ਨੇ ਭਗਤ ਪੂਰਨ ਸਿੰਘ ਜੀ ਵਾਂਗ ਹੀ ਦੇਸ਼ ਦੀ ਵੰਡ ਅਤੇ ਖ਼ੂਨ-ਖ਼ਰਾਬੇ ਨੂੰ ਅੱਖ਼ੀ ਵੇਖਿਆ ਅਤੇ ਪਿੰਡੇ ‘ਤੇ ਹੰਢਾਇਆ ਸੀ । ਮਾਤਾ ਕਰਮ ਕੌਰ ਅਤੇ ਪਿਤਾ ਕੱਥਾ ਸਿੰਘ ਦੇ ਘਰ 1891 ਨੂੰ ਪਾਕਿਸਤਾਨ ਵਿੱਚ ਜਨਮੇ ਸੰਤ ਬਾਬਾ ਮੋਹਣ ਸਿੰਘ ਜੀ ਨੇ ਮਾਪਿਆਂ ਦੇ ਵਿਛੋੜੇ ਵਾਲੇ ਦਰਦ ਦੀ ਕਸਕ ਨੂੰ ਦਿਲ-ਦਿਮਾਗ ਵਿੱਚ ਸਾਂਭਦਿਆਂ ਭਗਤ ਪੂਰਨ ਸਿੰਘ ਵਾਂਗ ਹੀ ਦੀਨ-ਦੁਖੀਆਂ, ਬਿਮਾਰ - ਅਪਾਹਜ ਸ਼ਰਨਾਰਥੀਆਂ ਦੀ ਕੈਪਾਂ ਵਿੱਚ ਸੇਵਾ ਸੰਭਾਲ ਕੀਤੀ । ਫਿਰ ਕੁਝ ਸਮਾਂ ਜਿਲ੍ਹਾ ਕਪੂਰਥਲਾ ਦੇ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਵੀ ਸੇਵਾ ਕਾਰਜਾਂ ਵਿੱਚ ਜੁਟੇ ਰਹੇ । ਭਗਤ ਪੂਰਨ ਸਿੰਘ ਜੀ ਨਾਲ ਹੋਈ ਮੁਲਾਕਾਤ ਨੇ ਉਹਨਾਂ ਦੀ ਜ਼ਿੰਦਗੀ ਦੇ ਅਰਥ ਹੀ ਬਦਲ ਦਿੱਤੇ ਅਤੇ ਉਹ ਪਟਿਆਲਾ ਦੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਰਹਿਣ ਸਮੇਂ, ਜਦੋਂ ਕਿਸੇ ਲਾ-ਵਾਰਸ ਨੂੰ ਜਾਂ ਦਿਮਾਗੀ ਮਰੀਜ਼ ਨੂੰ ਅੰਮ੍ਰਿਤਸਰ ਸਾਹਿਬ ਵਿਖੇ ਭਗਤ ਜੀ ਕੋਲ  ਲਿਜਾਂਦੇ ਅਤੇ ਉਥੇ ਜਗ੍ਹਾ ਦੀ ਘਾਟ ਹੋਣ ਸਦਕਾ, ਵਾਪਸ ਲਿਆਉਂਣਾ ਪੈਂਦਾ ਤਾਂ ਬੜੀ ਮੁਸ਼ਕਲ ਹੁੰਦੀ । ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਵੀ ਅਪਾਹਜ, ਲਾ-ਵਾਰਸ ਆਉਂਦੇ, ਬਾਬਾ ਜੀ ਉਹਨਾਂ ਨੂੰ ਸੰਭਾਲਦੇ ਅਤੇ ਆਪ ਲੰਗਰ ਛਕਾਉਂਦੇ । ਇਹ ਵੇਖ, ਗੁਰਦੁਆਰਾ ਸਾਹਿਬ ਦੇ ਤਤਕਲੀਨ ਮੈਨੇਜਰ ਨੇ ਸੁਝਾਅ ਦਿੱਤਾ ਕਿ ਉਹ ਏਥੇ ਪਟਿਆਲਾ ਵਿਖੇ ਹੀ ਅਜਿਹੇ ਲੋਕਾਂ ਨੂੰ ਸੰਭਾਲਣਾ ਸ਼ੁਰੂ ਕਰ ਲੈਣ ।

ਪੰਜਾਬੀ ਕੌਮ ਦੀ ਸਾਂਝੀ ਵਿਰਾਸਤ / ਇਕ ਪੱਖ.......... ਕੇਹਰ ਸ਼ਰੀਫ਼

ਆਪਣੀ ਜਨਮ ਭੁਮੀ ਨੂੰ ਹਰ ਮਨੁੱਖ ਹੀ ਦਿਲੋਂ ਪਿਆਰ ਕਰਦਾ ਹੈ। ਅਸੀਂ ਵੀ ਲਗਾਤਾਰ ਸੋਚਦੇ ਹਾਂ - ਆਪਣੀ ਸਾਂਝੀ ਪੰਜਾਬੀ ਵਿਰਾਸਤ ਬਾਰੇ, ਉਹ ਵਿਰਾਸਤ ਜੋ ਮਿਹਨਤੀ ਤੇ ਕਿਰਤੀ ਲੋਕਾਂ ਅਤੇ ਸੂਰਮਿਆਂ ਦੀ ਵਿਰਾਸਤ ਹੈ ਜੋ ਆਪਣੇ ਪਿਆਰੇ ਪੰਜਾਬ ਨੂੰ ਪਿਆਰ ਕਰਨ ਵਾਲਿਆਂ ਦੀ ਵਿਰਾਸਤ ਹੈ, ਇਸ ਬਾਰੇ ਪੰਜਾਬ ਦੀਆਂ ਸਿਫਤਾਂ ਕਰਨ ਵਾਲੇ ਪੰਜਾਬੀ ਪਿਆਰੇ ਕਵੀ ਧਨੀ ਰਾਮ ਚਾਤ੍ਰਿਕ ਦੀਆਂ ਬੜੀ ਦੇਰ ਪਹਿਲਾਂ ਲਿਖੀਆਂ ਕੁੱਝ ਸਤਰਾਂ ਪੇਸ਼ ਹਨ । ਉਸਨੇ ਲਿਖਿਆ ਸੀ :

ਐ ਪੰਜਾਬ ਕਰਾਂ ਕੀ ਸਿਫਤ ਤੇਰੀ,  ਸ਼ਾਨਾਂ ਦੇ ਸਭ  ਸਾਮਾਨ ਤੇਰੇ।
ਜਲ ਪੌਣ ਤੇਰੇ ਹਰਿਔਲ ਤੇਰੀ,   ਦਰਿਆ, ਪਰਬਤ ਮੈਦਾਨ ਤੇਰੇ।
ਭਾਰਤ ਦੇ ਸਿਰ ’ਤੇ ਛਤਰ ਤੇਰਾ, ਤੇਰੇ ਸਿਰ  ਛਤਰ ਹਿਮਾਲਾ ਦਾ।
ਤੇਰੇ ਮੋਢੇ  ਚਾਦਰ  ਬਰਫਾਂ ਦੀ   ਸੀਨੇ  ਵਿਚ  ਸੇਕ  ਜੁਆਲਾ ਦਾ।

ਸਿਆਸੀ ਰੋਟੀਆਂ.......... ਨਜ਼ਮ/ਕਵਿਤਾ / ਬਾਵਾ ਬਲਦੇਵ

ਉਹ ਅਕਸਰ ਆਉਂਦੇ ਨੇ
ਇਨਸਾਨੀਅਤ ਦੇ ਘਾਣ
ਹੈਵਾਨੀਅਤ ਦੇ ਨੰਗੇ
ਨਾਚ ਮਗਰੋਂ
ਕੇਰਨ ਝੂਠੇ ਹੰਝੂ
ਮਨੁੱਖਤਾ ਦੇ ਨਾਂ 'ਤੇ
ਅੱਜ ਫਿਰ ਆਏ
ਮਗਰਮੱਛੀ ਹੰਝੂ ਵਹਾਏ
ਜੋਸ਼ੀਲੇ ਭਾਸ਼ਣ ਦੁਹਰਾਏ
ਇਹ ਕੁਰਬਾਨੀਆਂ
ਅਜਾਈਂ ਨਹੀਂ ਜਾਣਗੀਆਂ

ਰਿਸ਼ਤੇ .......... ਕਹਾਣੀ / ਰਿਸ਼ੀ ਗੁਲਾਟੀ, ਆਸਟ੍ਰੇਲੀਆ

ਗੱਲ ਇਉਂ ਹੈ ਸ਼ੱਜਣ ਸਿ਼ਆਂ, ਬਈ ਸ਼ਾਡੀ ਕੁੜੀ ਨੇ ਬਥੇਰੇ ਸ਼ਾਲ ਆਪਣੇ ਦੀਦੇ ਗਾਲੇ ਨੇ ਕਿਤਾਬਾਂ ਅਸ਼ੀਂ ਵੀ ਆਪਣੇ ਵਿਤੋਂ ਵਧ ਕੇ ਅੰਨ੍ਹਾਂ ਪੈਸ਼ਾ ਰੋੜਿਐ ਓਹਦੀ ਪੜ੍ਹਾਈਤੇ ਰੋਜ਼ ਕੱਲੀ ਕੁੜੀ ਸ਼ਹਿਰ ਜਾਂਦੀ ਸ਼ੀ ਘਰੇ ਕੇ ਵੀ ਅੱਧੀ ਰਾਤ ਤੱਕ ਕਿਤਾਬਾਂ ਸਿ਼ਰ ਦੇਈ ਰੱਖਦੀ ਸ਼ੀ, ਤਾਂ ਕਿਤੇ ਜਾ ਕੇਗਰੇਜੀ ਦਾ ਟੈਸ਼ਟ ਪਾਸ਼ ਹੋਇਐ ਤਿੰਨ ਆਰੀ ਟੈਸ਼ਟ ਦਿੱਤਾ ਤਾਂ ਜਾ ਕੇ ਪੂਰੇ ਲੰਬਰ ਆਏ ਬੱਤਰ ਸ਼ੌ ਫੀਸ਼ ਭਰੀ ਇੱਕ ਆਰੀ ਦੀ ਤੇ ਤਿੰਨ ਆਰੀ ਟੈਸ਼ਟ ਦੇਣਾ ਪਿਐ ਇਹ ਤਾਂ ਥੋਨੂੰ ਵੀ ਪਤੈ ਬਈਗਰੇਜੀ ਪਾਸ਼ ਕਰਨੀ ਕਿੰਨੀ ਔਖੀ , ਜੇ ਸ਼ੌਖੀ ਹੁੰਦੀ ਤਾਂ ਆਪਣੇ ਕਾਕਾ ਜੀ ਨੇ ਆਪ ਟੈਸ਼ਟ ਪਾਸ਼ ਕਰ ਲੈਣਾ ਸ਼ੀ ਤੇ ਚਲਾ ਜਾਣਾ ਸ਼ੀਸ਼ਟ੍ਰੇਲੀਆ ਥੋਨੂੰ ਵੀ ਸ਼ਰਦਾਰ ਜੀ ਸ਼ਾਰਾ ਗਿਆਨ
ਤੇਰੀ ਗੱਲ ਸੋਲਾਂ ਆਨੇ ਸੱਚੀ ਮਿੰਦਰਾ ! ਪਰ ਯਾਰ, ਫੇਰ ਵੀ ਗੱਲਬਾਤ ਤਾਂ ਰਾਹ ਸਿਰ ਦੀ ਚਾਹੀਦੀ ਤੂੰ ਤਾਂ ਯਾਰ ਜਵਾਂ ਬਦਲਿਆ ਬਦਲਿਆ ਜਿਆ ਜਾਪਦੈਂ ਸਾਡਾ ਯਾਰ ਮਿੰਦਰ ਤਾਂ ਐਂ ਤੋੜਵੀਂ ਗੱਲ ਕਰਨ ਆਲਾ ਹੈ ਨਹੀਂ ਸੀ ਤੂੰ ਕਿਸਮਤ ਵਾਲਾ ਜੋ ਏਨੀ ਲੈਕ ਕੁੜੀ ਨਿੱਕਲੀ  ਤੇਰੀ ਪਰ ਮਾਸਟਰ ਵੀ ਤਾਂ ਸਾਡਾ ਆਪਣਾ ਬੰਦਾ ਤੈਨੂੰ ਪਤਾ ਪਈ ਮੁੰਡਾ ਤਾਂ ਏਹਦਾ ਵੀ ਬਹੁਤ ਲੈਕ , ਬੜਾ ਸ਼ਰੀਫ਼ ਤੇ ਮਿਹਨਤੀ ਮੁੰਡੈ ਪਰ ਬੀ. . ਪੜ੍ਹ ਕੇ ਵੀ ਵਿਹਲਾ ਫਿਰਦੈ ਸਾਰੀ ਚਾਰ ਸਿਆੜ ਪੈਲੀ , ਕਿੱਥੋਂ ਮਾਸਟਰ ਏਨਾਂ ਖਰਚਾ ਝੱਲ ਲਊ ? ਇਉਂ ਕਰੋ ਬਈ ਖਰਚਾ ਅੱਧੋ ਅੱਧ ਕਰ ਲਓ, ਦੋ ਸਾਲ ਦੀ ਪੜ੍ਹਾਈ ਕੱਲੇ ਮਾਸਟਰ ਨੂੰ ਪੰਦਰਾਂ ਲੱਖ ਕੱਢਣਾ ਔਖੈ, ਜੇ ਕਿਤੇ ਮੁੰਡਾ ਸੈੱਟ ਹੋ ਗਿਆ ਤਾਂ ਇਹਦੀ ਵੀ ਜੂਨ ਸੁਧਰ ਜੂ, ਬੁਢੇਪਾ ਸੌਖਾ ਕੱਢ ਲੂ ਜੇ ਮੁੰਡਾ ਸੈੱਟ ਹੋ ਜੂ ਤਾਂ ਤੇਰੀ ਕੁੜੀ ਵੀ ਤਾਂ ਓਧਰ ਹੀ ਸੈੱਟ ਹੋਊ, ਥੋਡਾ ਵੀ ਤਾਂ ਭਲਾ
ਸ਼ੱਜਣ ਸਿ਼ਆਂ ! ਯਾਰੀ ਤੇ ਵਪਾਰ ਅੱਡੋ ਅੱਡ ਚੰਗੇ ਰਹਿੰਦੇ ਤੈਨੂੰ ਪਤਾ ਬਈ ਸ਼ਾਨੂੰ ਵੀ ਦਿਨ ਉਡੀਕਦਿਆਂ ਕਿੰਨੇ ਸ਼ਾਲ ਲੰਘ ਗੇ, ਬਈ ਕਦੋਂ ਕੁੜੀ ਟੈਸ਼ਟ ਪਾਸ਼ ਕਰਲੇ ਤੇ ਓਹਨੂੰ ਬਾਹਰ ਭੇਜਣ ਆਲੇ ਬਣੀਏ ਹੁਣ ਬਾਈ ਸ਼ਾਡੀਆਂ ਵੀ ਤਾਂ ਸ਼ਾਰੇ ਟੱਬਰ ਦੀਆਂ ਆਸ਼ਾਂ ਏਸ਼ੇ ਨਾਲ ਕੁੜੀ ਜਾਊਗੀ, ਚਾਰ ਪੈਸ਼ੇ ਕਮਾਊਗੀ ਤੇ ਕੋਈ ਚੰਗਾ ਘਰ ਬਾਰ ਦੇਖਕੇ ਆਵਦੇ ਸਿ਼ਰੋਂ ਭਾਰ ਲਾਹੁਣ ਆਲੇ ਬਣੀਏ ਬਾਕੀ ਰਹੀ ਪੰਦਰਾਂ ਲੱਖ ਦੀ ਗੱਲ ਤਾਂ ਬਾਈ ਮੇਰਿਆ, ਪੰਦਰਾਂ ਛੱਡ ਕਈ ਪੰਦਰਾਂ ਲੱਖ ਕਾਕਾ ਜੀ ਨੇ ਕਮਾ ਲੈਣੇ , ਬੱਸ਼ ਇੱਕ ਆਰੀ ਬਾਹਰ ਜਾਣ ਦੀ ਦੇਰ


ਪੰਜਾਬੀ ਫ਼ਿਲਮ “ਸਾਡੀ ਵੱਖਰੀ ਹੈ ਸ਼ਾਨ” ਦਾ ਸੰਗੀਤ ਆਸਟ੍ਰੇਲੀਆ ਵਿੱਚ ਰਿਲੀਜ਼……… ਕਰਨ ਬਰਾੜ

ਐਡੀਲੇਡ : ਪੰਜਾਬੀ ਫ਼ਿਲਮ ‘ਸਾਡੀ ਵੱਖਰੀ ਹੈ ਸ਼ਾਨ’ ਗਿਆਰਾਂ ਅਕਤੂਬਰ ਨੂੰ ਦੇਸ਼ ਵਿਦੇਸ਼ ਵਿਚ ਰਿਲੀਜ਼ ਲਈ ਤਿਆਰ ਹੈ। ਇਸ ਸਿਲਸਿਲੇ ਵਿਚ ਐਡੀਲੇਡ ਦੇ ਇੰਪੀਰੀਅਲ ਕਾਲਜ ਵਿਚ ਇੱਕ ਭਰਵੇਂ ਇਕੱਠ ਦੌਰਾਨ ਰਿਟਾਇਰਡ ਕਰਨਲ ਸ. ਬਿੱਕਰ ਸਿੰਘ ਬਰਾੜ ਅਤੇ ਪਾਕਿਸਤਾਨ ਤੋਂ ਡਾ ਮੁਹੰਮਦ ਅਫ਼ਜ਼ਲ ਮਹਿਮੂਦ (ਐਸੋਸੀਏਟ ਡੀਨ ਯੂਨੀਵਰਸਿਟੀ ਆਫ਼ ਐਡੀਲੇਡ) ਦੁਆਰਾ ਫ਼ਿਲਮ ਦਾ ਸੰਗੀਤ ਜਾਰੀ ਕੀਤਾ ਗਿਆ। ਇਸ ਮੌਕੇ ਫ਼ਿਲਮ ਬਾਰੇ ਜਾਣਕਾਰੀ ਦਿੰਦਿਆਂ ਬੀ ਐਮ ਜੀ ਫਿਲਮਜ਼ ਦੇ ਕਰਤਾ ਧਰਤਾ ਮਨਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਫ਼ਿਲਮ ‘ਸਾਡੀ ਵੱਖਰੀ ਹੈ ਸ਼ਾਨ’ ਗਿਆਰਾਂ ਅਕਤੂਬਰ ਨੂੰ ਦੇਸ਼ ਵਿਦੇਸ਼ ਵਿਚ ਵੱਡੇ ਪੱਧਰ ਤੇ ਰਿਲੀਜ਼ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਫ਼ਿਲਮ ਪੰਜਾਬੀ ਕਲਚਰ ਦੀਆਂ ਕਦਰਾਂ ਕੀਮਤਾਂ ਦੇ ਮਿਆਰ ਨੂੰ ਕਾਇਮ ਰੱਖਦੀ ਹੋਈ ਇੱਕ ਰੋਮਾਂਟਿਕ ਲਵ ਸਟੋਰੀ ਹੈ। ਜੋ ਨੌਜਵਾਨਾ ਨੂੰ ਖ਼ਾਸ ਤੌਰ ਤੇ ਪਸੰਦ ਆਵੇਗੀ। ਉਨ੍ਹਾਂ  ਦੱਸਿਆ ਕਿ ਇਹ ਫ਼ਿਲਮ ਡਾਇਰੈਕਟਰ ਗੁਰਬੀਰ ਗਰੇਵਾਲ ਅਤੇ ਪ੍ਰੋਡਿਊਸਰ ਇੰਦਰ ਘੁਮਾਣ, ਸੁਖਪਾਲ ਮਾਂਗਟ, ਬਿਕਰਮਜੀਤ ਗਿੱਲ ਨੇ ਬੜੀ ਮਿਹਨਤ ਨਾਲ ਤਿਆਰ ਕੀਤੀ ਹੈ।

ਨੀ ਉਤਰ ਕਾਟੋ ਮੈਂ ਚੜ੍ਹਾਂ.......... ਕਾਵਿ ਵਿਅੰਗ / ਮੁਹਿੰਦਰ ਸਿੰਘ ਘੱਗ

ਸੰਸਾਰ ਦੇ ਵੱਡੇ ਲੋਕਤੰਤਰ ਦੀ ਪ੍ਰਧਾਨ ਮੰਤਰੀ ਦੀ ਇਕ ਕੁਰਸੀ  ਨੂੰ ਪ੍ਰਾਪਤ ਕਰਨ ਲਈ ਇਕ ਅਨਾਰ ਅਤੇ ਸੌ ਬੀਮਾਰ ਵਾਲੀ ਗੱਲ ਬਣੀ ਹੋਈ ਹੈ । ਵਿਰੋਧੀ ਪਾਰਟੀਆਂ ਨਿਤ ਨਵੇਂ ਹੱਥਕੰਡੇ ਵਰਤਦੀਆਂ ਹਨ। ਜਿਸ ਦੇ ਵੀ ਹੱਥ ਹਕੂਮਤ ਦੀ ਵਾਗਡੋਰ ਆਈ ਬਸ ਆਪਣੇ ਕੋੜਮੇ ਕਬੀਲੇ ਨੂੰ ਰਜਾਉਣ ਦਾ ਹੀ ਕੰਮ ਕੀਤਾ। ਅਜ ਕਲ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ ਤੇ ਅਮਰੀਕਾ ਅਤੇ ਬਰਤਾਨੀਆਂ ਦੀਆਂ ਅਖਵਾਰਾਂ ਦੇ ਰੇਡਾਰ ਤੇ ਹਨ ਇਕ ਗਿਣੀ ਮਿਥੀ ਸਾਜ਼ਸ਼ ਅਧੀਨ ਵਿਦੇਸ਼ੀ ਅਖਬਾਰਾਂ ਆਪਣੇ ਦਾਇਰੇ ਤੋਂ ਬਾਹਰ ਜਾ ਕੇ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿਘ ਦਾ ਅਕਸ ਵਿਗਾੜਨ ਵਿਚ ਰੁਝੀਆਂ ਹੋਈਆਂ ਹਨ । ਸੰਸਦ ਦੀ ਕਾਰਵਾਈ  ਹੰਗਾਮਿਆਂ ਦੀ ਬਲੀ ਚੜ ਰਹੀ ਹੈ । ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਘੁਟਾਲਿਆਂ ਵਿਚ ਗ੍ਰਸਿਆ ਹੋਇਆ ਹੈ। ਪਰ ਫਿਰ ਵੀ ਭਾਰਤ ਵਰਸ਼ ਮਹਾਨ ਹੈ। ਇਸ ਵਿਸ਼ੇ ਤੇ ਪਾਠਕਾਂ ਦੀ ਸੱਥ ਅੱਗੇ ਆਪਣੇ ਵਿਚਾਰ ਪੇਸ਼ ਕਰ ਰਿਹਾ ਹਾਂ।

ਨੀ ਉਤਰ ਕਾਟੋ ਮੈਂ ਚੜ੍ਹਾਂ ਤੈਂ ਬਹੁਤ ਚਿਰ ਦੇਖ ਲਿਆ ਚੜ੍ਹ ਕੇ
ਨੀ ਉਤਰ ਕਾਟੋ ਮੈਂ ਚੜ੍ਹਾਂ

ਸੁਰ ਬਦਲੀ ਕੈਪਟਨ ਦੀ.......... ਕਾਵਿ ਵਿਅੰਗ / ਤਰਲੋਚਨ ਸਿੰਘ ਦੁਪਾਲ ਪੁਰ

ਹੌਲ਼ਾ ਕੱਖਾਂ ਤੋਂ ਕੀਤਾ ਏ ‘ਘਰ ਦਿਆਂ’ਨੇ
ਨੰਬਰ ਆਪਣੇ ਫੇਰ ਬਣਾਉਣ ਲੱਗਾ।

ਦਿੱਲੀ ਵਾਲੀਆਂ ਚੋਣਾ ਦਾ ਫਿਕਰ ਕਰਕੇ
ਬੋਚ ਬੋਚ ਕੇ ਪੈਰ ਟਿਕਾਉਣ ਲੱਗਾ।

ਪਹਿਲਾਂ ਟਿੱਚ ਕਰਕੇ ਸਭਨੂੰ ਜਾਣਦਾ ਸੀ
ਮਿੱਠਤ ਨਿਮ੍ਰਤਾ ਹੇਜ ਦਿਖਾਉਣ ਲੱਗਾ।

ਢਾਹ ਹੋਣਾ ਨਹੀਂ ਵੈਰੀ ਨੂੰ ਕੱਲਿਆਂ ਤੋਂ
‘ਕੱਠ ਕਰਨ ਲਈ ਬੀਨ ਵਜਾਉਣ ਲੱਗਾ।