
ਡਾ. ਗੁਰਵਿੰਦਰ ਸਿੰਘ ਸ਼ੇਰਗਿੱਲ ਜੋ ਕਿ ਮੂਲ ਰੂਪ ਵਿਚ ਪਿੰਡ ਦਾਨਗੜ੍ਹ ਜ਼ਿਲ੍ਹਾ ਬਰਨਾਲਾ ਤੋਂ ਹਨ। 1978-80 ਤੱਕ ਆਪ ਨੇ ਅੰਮ੍ਰਿਤਸਰ ਵਿਖੇ ਖਾਲਸਾ ਕਾਲਜ ਪੜ੍ਹਾਇਆ ਅਤੇ ਫਿਰ ਨਿਊਜ਼ੀਲੈਂਡ ਆਉਣ ਤੱਕ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਐਮ.ਬੀ.ਏ., ਐਮ. ਕਾਮ. ਅਤੇ ਪੀ.ਐਚ.ਡੀ. ਵਿਦਿਆਰਥੀਆਂ ਨੂੰ ਪੜ੍ਹਾਉਣ ਦਾ ਕਾਰਜ ਕਰਦੇ ਰਹੇ।
ਨਿਊਜ਼ੀਲੈਂਡ ਆ ਕੇ ਸੰਨ 2000 ਦੇ ਵਿਚ ਆਪ ਨੇ ਮੈਸੀ ਯੂਨੀਵਰਸਿਟੀ ਦੇ ਐਲਬਨੀ ਕੈਂਪ ਤੋਂ ਆਪਣਾ ਅਧਿਆਪਨ ਕਿੱਤਾ ਸ਼ੁਰੂ ਕੀਤਾ। ਕੈਂਟਰਬਰੀ ਯੂਨੀਵਰਸਿਟੀ ਕ੍ਰਾਈਸਟਚਰਚ ਤੋਂ ਆਪ ਨੇ 2 ਸਾਲ ਦੇ ਵਿਚ ਪੀ.ਐਚ.ਡੀ. ਦੀ ਡਿਗਰੀ ਵੀ ਹਾਸਿਲ ਕੀਤੀ ਸੀ ਜਦ ਕਿ ਆਮ ਤੌਰ ’ਤੇ ਇਸ ਨੂੰ 4-5 ਸਾਲ ਦਾ ਸਮਾਂ ਲਗਦਾ ਹੈ। ਪ੍ਰੋ. ਸ਼ੇਰਗਿੱਲ ਇਸ ਵੇਲੇ ਵਿੱਤ ਮੰਤਰਾਲੇ ਦੀਆਂ ਸੰਭਾਵਿਤ ਨੀਤੀਆਂ ਨੂੰ ਘਾੜਣ ਦਾ ਅਹਿਮ ਕੰਮ ਵੀ ਕੀਤਾ ਹੈ। ਮੈਸੀ ਯੂਨੀਵਰਸਿਟੀ ਦੇ ਵਿਚ ਆਪ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੂੰ ਪੜ੍ਹਾਉਣ ਅਤੇ ਪੀ.ਐਚ. ਡੀ. ਕਰਦੇ ਵਿਦਿਆਰਥੀਆਂ ਦੇ ਥੀਸਸ ਸੁਪਰਵਾਈਜ਼ ਅਤੇ ਚੈਕ ਕਰਦੇ ਹਨ। ਡਾ: ਸ਼ੇਰਗਿੱਲ ਨੇ ਅਮਰੀਕਾ, ਇੰਗਲੈਂਡ ਅਤੇ ਆਸਟਰੇਲੀਆ ਵਰਗੇ ਅੰਤਰਰਾਸ਼ਟਰੀ ਸਿਖਿਆ ਕਾਨਫਰੰਸਾਂ ਦੇ ਲਈ ਵੱਖ-ਵੱਖ ਪਹਿਲੂਆਂ ਉਤੇ ਪੱਤਰ ਵੀ ਲਿਖਦੇ ਰਹਿੰਦੇ ਹਨ। ਪ੍ਰੋ. ਸ਼ੇਰਗਿੱਲ ਦੀ ਇਸ ਪ੍ਰਾਪਤੀ ’ਤੇ ਨਿਊਜ਼ੀਲੈਂਡ ਵਸਦੇ ਸਮੁੱਚੇ ਭਾਈਚਾਰੇ ਨੇ ਉਨ੍ਹਾਂਨੂੰ ਵਧਾਈ ਦਿੱਤੀ ਹੈ। ਸ. ਸ਼ੇਰਗਿੱਲ ਨਾਲ ਫੋਨ ਨੰਬਰ 021 235 6520 ਉਤੇ ਸੰਪਰਕ ਕੀਤਾ ਜਾ ਸਕਦਾ ਹੈ।
****
No comments:
Post a Comment