ਮੇਰੀ ਮਹਿਬੂਬਾ,!
ਜੇ ਤੁੰ ਮੇਰੀ ਹਮਰਾਹ ਹੀ ਬਣਨਾ ਹੈ
ਤਾਂ ਆ ਫਿਰ,ਜ਼ਿੰਦਗੀ ਦੀ ਕੋਈ ਗੱਲ ਕਰੀਏ--
ਜ਼ਿੰਦਗੀ ਤੇਰੀਆਂ ਚਮਕਦੀਆਂ ਅੱਖਾਂ ਵਿਚ
ਕਦਮ ਦਰ ਕਦਮ ਉੱਤਰ ਜਾਣਾ ਨਹੀਂ-
ਜ਼ਿੰਦਗੀ ਤੇਰੀ ਗਲਵਕੜੀ ਵਿੱਚ,ਅੰਬਰੀਂ ਘਟਾਵਾਂ ਵਾਂਗ,
ਹਵਾਵਾਂ 'ਚ ਤੈਰਦੇ ਫਿਰਨਾ ਵੀ ਨਹੀਂ,
ਤੇ ਨਾ ਹੀ ਤੇਰੀਆਂ ਜ਼ੁਲਫ਼ਾਂ ਵਿਚ
ਉਲਝ ਜਾਣਾ ਹੀ ਜ਼ਿੰਦਗੀ ਹੈ।
ਮੁਆਫ਼ ਕਰੀਂ-
ਜ਼ਿੰਦਗੀ ਤਾਂ ਕੱਚ ਦੀਆਂ ਕਿੱਚਰਾਂ 'ਤੇ
ਤੁਰਨ ਦਾ ਨਾਂ ਹੈ।
ਮੇਰੀ ਮਹਿਬੂਬਾ-!
ਜ਼ਿੰਦਗੀ ਕਿੰਨੀ ਗ਼ਲਤ-ਮਲਤ ਹੋ ਚੁੱਕੀ ਹੈ
ਆਪਣੇ ਦੇਸ਼ ਵਿਚ-
ਰਾਸ਼ਨ ਲਈ ਲੰਬੀਆਂ ਕਤਾਰਾਂ ਵਿਚ
ਚਿੱਟੇ ਧੌਲਿਆਂ ਦਾ ਉੱਗ ਆਉਣਾ-
ਹੱਕ ਮੰਗਦਿਆਂ ਗੋਲੀਆਂ,ਡਾਂਗਾਂ ਦੀ ਛਹਿਬਰ ਨੂੰ ਸਹਿ ਜਾਣਾ
ਨਹੀਂ ਨਹੀਂ,ਇਹ ਜ਼ਿੰਦਗੀ ਨਹੀਂ
ਜ਼ਿੰਦਗੀ ਤਾਂ ਇਕ ਦਿਸ਼ਾ ਹੋਣਾ ਹੈ।
ਅਕਾਸ਼ ਵੱਲ ਉੱਠਦੀਆਂ ਮੁੱਟਾਂ,ਬਾਹਾਂ ਦੀਆਂ ਲਹਿਰਾਂ
ਤੇ ਫ਼ਿਜ਼ਾ ਵਿਚ ਗੂੰਜਦੇ ਬੁਲੰਦ ਨਾਹਰੇ ਦਾ ਨਾਂ ਹੈ-
ਨਾਹਰਾ ਜੋ ਦੋ ਟੁੱਕ ਰੋਟੀ ਮੰਗਦਾ ਹੈ,
ਨਾਹਰਾ ਜੋ ਨਿਆਂ ਮੰਗਦਾ ਹੈ
ਨਾਹਰਾ ਜੋ ਸੱਚ ਦੀ ਗੱਲ ਕਰਦਾ ਹੈਤੇ ਸੱਚ ਮੰਨੀਂ
ਇਹ ਨਾਹਰਾ ਹੀ ਅਸਲ ਜ਼ਿਦਗੀ ਹੈ।
ਤੇ ਮੇਰੀ ਮਹਿਬੂਬਾ!
ਆ ਇਸ ਜ਼ਿੰਦਗੀ ਦੀ ਸਿਰਜਣਾ ਕਰੀਏ।
ਉਹ ਜੋ ਕਰਸੀ 'ਤੇ ਜਿਊਣਾ ਹੀ
ਜ਼ਿੰਦਗੀ ਸਮਝੀ ਬੈਠੇ ਨੇ,
ਉਹਨਾਂ ਨੂੰ ਦੱਸ ਦਈਏ
ਕਿ ਕੁਰਸੀ ਦੀ ਲੱਤ ਹੇਠਾਂ ਵੀ ਕੋਈ ਜ਼ਿੰਦਗੀ ਜਿਉ ਰਿਹਾ ਹੈ।
ਆ ਉਹਨਾਂ ਨੂੰ ਸਮਝਾ ਦਈਏ
ਕਿ ਕੁਰਸੀ ਦੀ ਲੱਤ ਹੇਠਲੀ ਜ਼ਿੰਦਗੀ ਜਦੋਂ ਕਰਵੱਟ ਲੈਂਦੀ ਹੈ
ਤਾਂ ਲੱਤ ਉੱਤਲੀ ਜ਼ਿੰਦਗੀ ਤਹਿਸ-ਨਹਿਸ ਹੁੰਦੀ ਹੈ।
ਆ ਗੋਲੀਆਂ ਧੀ ਛਹਿਬਰ ਨੂੰ ਦੱਸ ਦਈਏ
ਕਿ ਜਿਸਮਾਂ 'ਚੋਂ ਡੁੱਲਦਾ ਖ਼ੂਨ ਜਦੋਂ ਪਹਿਚਾਨ ਬਣ ਜਾਏ
ਤਾਂ ਜਿਸਮ,ਜਿਸਮ ਨਹੀਂ ਰਹਿੰਦੇ,ਅੱਗ ਬਣਦੇ ਹਨ,ਅੰਗਾਰੇ ਵਰ੍ਹਦੇ ਹਨ।
ਤੇ ਆ ਇਸ ਅੱਗ ਦੀ,ਇਹਨਾਂ ਅੰਗਾਰਿਆਂ ਦੀ,ਕੋਈ ਬਾਤ ਪਾਈਏ।
ਟੋਟੇ ਟੋਟੇ ਹੋਏ ਕੱਲ ਨੂੰ ਭੁੱਲ ਜਾਈਏ
ਤੇ ਅੱਜ ਕੋਈ ਕੌਤਕ ਰਚਾਈਏ।
ਕੌਤਕ !ਕਿ ਕੋਈ ਜ਼ਿੰਦਗੀ ਦੇ ਅਰਥਾਂ ਤੋਂ ਵਿਹੂਣਾ ਨਾ ਰਹੇ-
ਕੌਤਕ! ਕਿ ਕੋਈ ਆਪਣੇ ਹੱਕਨਾ ਵਿਸਾਰ ਦਏ-
ਕੌਤਕ! ਕਿ ਕੋਈ ਸੱਚ ਨੂੰ ਨਾ ਭੁੱਲ ਜਾਏ-
ਕੌਤਕ! ਕਿ ਕੋਈ ਰੋਟੀ ਲਈ ਹੱਥ ਨਾ ਫੈਲਾਏ-
ਮੇਰੀ ਮਹਿਬੂਬਾ,!।।।।
ਆ
ਅਜਿਹਾ ਕੌਤਕ ਰਚਾਈਏ।
ਸੱਚ ਮੰਨੀਂ-
ਜ਼ਿੰਦਗੀ ਇਤਿਹਾਸ ਦੀਆਂ ਲੀਕਾਂ ਉੱਤੇ ਤੁਰਨਾ ਨਹੀ ਹੁੰਦਾ
ਜ਼ਿੰਦਗੀ ਤਾਂ ਇਤਿਹਾਸ 'ਚ ਨਵੀਆਂ ਇਬਾਰਤਾਂ ਸਿਰਜ ਜਾਣ ਦਾ ਨਾਂ ਹੈ
ਤੇ ਆ
ਜੰਗਲਾਂ ਵੀਰਾਨਿਆਂ ਨੂੰ ਚੀਰਦੇ ਜਾਈਏ
ਤੇ ਚਾਨਣ ਦੇ ਗੀਤ ਗਾਈਏ।
ਗੀਤ, ਜੋ ਚਿਰਾਂ ਤੋਂ ਸਾਡੇ ਹੋਠਾਂ 'ਤੇ ਥਿਰਕਣ ਲਈ ਉਤਾਵਲੇ ਹਨ
ਚਾਨਣ,ਜੋ ਚਿਰਾਂ ਤੋਂ ਹਨ੍ਹੇਰੇ ਨੂੰ ਲੀਰੋ-ਲੀਰ ਕਰਨ ਲਈ
ਉੱਸਲਵੱਟੇ ਲੈ ਰਹੇ ਹਨ।
ਮੇਰੀ ਮਹਿਬੂਬਾ !
ਜੇ ਤੂੰ ਸੱਚ-ਮੁੱਚ ਹੀ,ਮੇਰੀ ਹਮਰਾਹ ਬਣਨਾ ਹੈ
ਤਾਂ ਆ
ਜੰਗਲ ਵੀਰਾਨਿਆਂ ਨੂੰ ਚੀਰ ਜਾਈਏ
ਤੇ ਚਾਨਣ ਦੇ ਗੀਤ ਗਾਈਏ
ਚਾਨਣ ਦੇ ਗੀਤ ਗਾਈਏ।
****

No comments:
Post a Comment