ਫਿਰ ਯਾਦਾਂ ਦੀ ਵਾਛੜ ਆਈ ਨੈਣ ਮਿਰੇ ਨੇ ਸਿੱਲ੍ਹੇ ਸਿੱਲ੍ਹੇ
ਦਿਲ ਮੇਰੇ ਦੇ ਕੰਧਾਂ ਕੋਠੇ ਜਾਪਣ ਥਿੜਕੇ ਹਿੱਲ੍ਹੇ ਹਿੱਲ੍ਹੇ।
ਯਾਦ ਤਿਰੀ ਵੀ ਤੇਰੇ ਵਰਗੀ ਆਉਂਦੀ ਆਣ ਰੁਲਾਵੇ ਮੈਨੂੰ
ਤੁਰਗੀ ਹੀਰ ਸਿਆਲਾਂ ਵਾਲੀ ਫਿਰਦਾ ਰਾਂਝਾ ਟਿੱਲੇ ਟਿੱਲੇ।
ਰੋਕਣ ਹੋਇਆ ਮੁਸ਼ਕਲ ਮੈਨੂੰ ਕਿਸ ਬਿਧ ਰੋਕ ਵਖਾਵਾਂ ਯਾਰੋ
ਬੰਧਣ ਮਨ ਨੂੰ ਜੋ ਵੀ ਪਾਵਾਂ ਹੋ ਜਾਂਦੇ ਸਭ ਢਿੱਲੇ ਢਿੱਲੇ।
ਯਾਰ ਯਕੀਨ ਬਨ੍ਹਾਵੇ ਜੇ ਕਰ ਮੁਸ਼ਕਲ ਫੇਰ ਝਨਾ ਕੀ ਤਰਨਾ
ਡੋਲ ਗਿਆਂ ਨਾ ਢਾਰਸ ਦੇਵਣ ਪੱਕੇ ਜਾਪਣ ਕੱਚੇ ਪਿੱਲੇ।
ਜ਼ਖ਼ਮ ਵਿਛੋੜੇ ਵਾਲੇ ਯਾਰੋ ਦਿਲ ਕੀਤਾ ਹੈ ਛਲਣੀ ਛਲਣੀ
ਦਰਦ ਇਨ੍ਹਾਂ ਦਾ ਦਿਲ ਨੂੰ ਭਾਵੇ ਹਰ ਵਾਰੀ ਮੈਂ ਜਾਣਕੇ ਛਿੱਲੇ।
ਇਸ਼ਕ ਝਨਾ ਨੂੰ ਸੋਈ ਤਰਦਾ ਯਾਰ ਯਕੀਨ ਤੇ ਰੱਖੇ ਤਕਵਾ
ਬੈਠ ਕਿਨਾਰੇ ਜੋ ਨਾ ਸੋਚੇ ਪਾਰ ਉਤਰਦਾ ਜਿਹੜਾ ਠਿੱਲ੍ਹੇ।
****

No comments:
Post a Comment