ਵਹੁਟੀਏ, ਅਜੇ ਉਠੀ ਨਹੀਂ, ਤੈਨੂੰ ਰਾਤੀਂ ਵੀ ਕਿਹਾ ਸੀ ਕਿ ਸਵੇਰੇ ਜਰਾ ਛੇਤੀ ਉਠ ਜਾਵੀਂ ਆਪਾਂ ਅੱਜ ਦੇਵੀਆਂ ਪੁਜਨੀਆਂ ਨੇ, ਪਤਾ ਨੀ ਕਿਉਂ ਪਿਛਲੇ 10-12 ਦਿਨਾਂ ਤੋਂ ਮੈਥੋਂ ਉਖੜੀ-ਉਖੜੀ ਪਈਂ ਵੇਂ, ਜਰਾ ਦਸ ਤਾਂ ਸਹੀ ਤੈਨੂੰ ਹੋਇਆ ਕੀ ਏ।
ਕੁਝ ਨਹੀ ਬੇਬੇ ਜੀ, ਤੁਸੀ ਜਾਉ, ਮੈਂ ਨਹਾ ਕੇ ਆ ਰਹੀ ਹਾਂ।
ਚੰਗਾ ਫੇਰ ਗਲ ਕਰਦੇ ਆਂ, ਮੈਂ ਪਹਿਲਾ 7 ਬਾਲੜੀਆਂ ਕਠੀਆਂ ਕਰ ਲਵਾਂ ਕੰਜਕਾਂ ਲਈ।
ਨੀ ਬਚਿੰਤੀਏ, ਅੱਜ ਸਵੇਰੇ ਸਾਂਝਰੇ ਕਿੱਥੇ ਤੁਰੀ ਜਾਂਦੀ ਏਂ, ਸੁੱਖ ਤਾਂ ਹੈ।
ਆਹੋ ਚਾਚੀ, ਸੁੱਖ ਹੀ ਏ ਨਾਲੇ ਪੈਰੀਂ ਪੈਂਦੀ ਆਂ, ਆਹ ਕੰਜਕਾਂ ਜਿਹੀਆਂ ਕਰਣੀਆਂ ਸੀ, ਕੁੜੀਆਂ ਦਾ ਤਾਂ ਕਾਲ ਹੀ ਪੈ ਗਿਆ, ਸਮਝ ਨਹੀ ਆਉਂਦੀ ਰੱਬ ਜਿਧਰ ਵੇਖੋ ਮੁੰਡੇ ਹੀ ਦੇਈ ਜਾਂਦਾ ਵੇ, ਲਗਦੈ ਉਤਾਂਹ ਵੀ ਕੁੜੀਆਂ ਦਾ ਘਾਟਾ ਪੈ ਗਿਆ ਏ।
ਕੁਝ ਨਹੀ ਬੇਬੇ ਜੀ, ਤੁਸੀ ਜਾਉ, ਮੈਂ ਨਹਾ ਕੇ ਆ ਰਹੀ ਹਾਂ।
ਚੰਗਾ ਫੇਰ ਗਲ ਕਰਦੇ ਆਂ, ਮੈਂ ਪਹਿਲਾ 7 ਬਾਲੜੀਆਂ ਕਠੀਆਂ ਕਰ ਲਵਾਂ ਕੰਜਕਾਂ ਲਈ।
ਨੀ ਬਚਿੰਤੀਏ, ਅੱਜ ਸਵੇਰੇ ਸਾਂਝਰੇ ਕਿੱਥੇ ਤੁਰੀ ਜਾਂਦੀ ਏਂ, ਸੁੱਖ ਤਾਂ ਹੈ।
ਆਹੋ ਚਾਚੀ, ਸੁੱਖ ਹੀ ਏ ਨਾਲੇ ਪੈਰੀਂ ਪੈਂਦੀ ਆਂ, ਆਹ ਕੰਜਕਾਂ ਜਿਹੀਆਂ ਕਰਣੀਆਂ ਸੀ, ਕੁੜੀਆਂ ਦਾ ਤਾਂ ਕਾਲ ਹੀ ਪੈ ਗਿਆ, ਸਮਝ ਨਹੀ ਆਉਂਦੀ ਰੱਬ ਜਿਧਰ ਵੇਖੋ ਮੁੰਡੇ ਹੀ ਦੇਈ ਜਾਂਦਾ ਵੇ, ਲਗਦੈ ਉਤਾਂਹ ਵੀ ਕੁੜੀਆਂ ਦਾ ਘਾਟਾ ਪੈ ਗਿਆ ਏ।
ਨਹੀ ਬਚਿੰਤੀਏ, ਅਜਿਹੀ ਗਲ ਨਹੀ, ਮਨੁੱਖ ਹੀ ਕਮੀਨਗੀ ਤੇ ਉਤਰ ਆਇਆ ਵੇ, ਆਹ ਵੇਖ ਲੈ ਸਾਡੇ ਟੈਮ ਇਕ-ਇਕ ਘਰ ਵਿੱਚ 4-4, 5-5 ਕੂੜੀਆਂ ਹੁੰਦੀਆਂ ਸੀ ਪਰ ਹੁਣ ਜਦੋ ਦੀ ਆਹ ਮੁੰਡਾ-ਕੁੜੀ ਵੇਖਣ ਵਾਲੀ ਮਸ਼ੀਨ ਜਿਹੀ ਆਈ ਹੈ ਓਦੋਂ ਦੀ ਹਨੇਰੀ ਹੀ ਆਈ ਪਈ ਵੇ, ਕੋਈ ਰੱਬ ਦੀ ਇਸ ਰਹਿਮਤ ਨੂੰ ਅਪਨਾਉਨ ਲਈ ਤਿਆਰ ਨਹੀ, ਆਖਦੈ ਸਾਨੂੰ ਤਾਂ ਸਿਰਫ ਮੁੰਡਾ ਹੀ ਚਾਹੀਦੈ, ਭਾਂਵੇ ਵੱਡਾ ਹੋ ਸਿਰ ਸੁਆਹ ਪਾਵੇ।
ਆਹੋ ਚਾਚੀ ਤੇਰੀ ਇਹ ਗਲ ਤਾਂ ਸੋਲਾਂ ਆਣੇ ਸੱਚ ਆ। ਆਹ ਵੇਖ ਲੈ ਮੈਂ ਸਵੇਰ ਦੀ ਭੋਉਂਦੀ ਫਿਰਦੀ ਆਂ ਪਰ ਅਜੇ 2 ਹੀ ਕੁੜੀਆਂ ਮਿਲੀਆਂ ਨੇ ਤੇ ਉਹ ਵੀ 10 ਤੇ 12 ਸਾਲ ਦੀਆਂ, ਅਤੇ ਉਹਨਾਂ ਵੀ ਸਕੂਲ ਜਾਣਾ ਵੇ, ਕਹਿੰਦੀਆਂ ਸੀ ਆਂਟੀ ਛੇਤੀ ਕਰਿਉ, ਨਾਲੇ ਸਾਨੂੰ ਨਕਦ ਪੈਸੇ ਦੇ ਦਿਓ ਅਸੀ ਆਪੇ ਹੀ ਸਕੂਲੇ ਕੁਝ ਖਾ ਲਵਾਂਗੀਆਂ।
ਆਹੋ ਬਚਿੰਤੀਏ, ਇਹ ਵੀ ਕੀ ਕਰਣ, ਅੱਜ ਕੱਲ ਤਾਂ ਹਵਾ ਹੀ ਅਜੇਹੀ ਆ, ਸਾਰੇ ਬਾਹਰਲੇ ਮੁਲਕਾਂ ਨੂੰ ਤੁਰੀ ਜਾਂਦੇ ਹਾਂ ਅਤੇ ਓਹੋ ਜਿਹੇ ਬਨਣ ਲਈ ਉਸ ਜਿਹਾ ਕੰਜਰਖਾਣਾ ਕਰਨਾ ਲੋਚਦੇ ਹਾ। ਉੱਥੇ ਦੀਆਂ ਚੰਗੀਆਂ ਆਦਤਾਂ ਤਾਂ ਅਪਨਾਉਂਦੇ ਨਹੀ ਅਤੇ ਆਪਣੀਆਂ ਚੰਗੀਆਂ ਆਦਤਾਂ ਉਹਣਾਂ ਨੂੰ ਸਿਖਾ, ਆਪ ਉਹਨਾਂ ਵਾਂਗ ਬਨਣਾਂ ਲੋਚਦੇ ਹਾ।
ਹਾਂ ਜੀ ਚਾਚੀ ਤੁਹਾਡੀ ਇਹ ਗਲ ਤਾਂ ਠੀਕ ਆਂ, ਚੰਗਾ ਫਿਰ ਮੈਂ ਚਲਦੀ ਹਾਂ।
ਗਲ ਸੁਣ ਬਚਿੰਤੀਏ, ਮੈਂ ਤਾਂ ਭੁਲ ਹੀ ਗਈ , ਹੁਣ ਤੂੰ ਦਾਦੀ ਬਨਣ ਦੇ ਲੱਡੂ ਕਦੋਂ ਖੁਆਣੇ ਆ।
(ਗਲ ਅਣਸੁਣੀ ਕਰ) ਬਸ ਚਾਚੀ, ਚੰਗਾ ਫਿਰ ਮੈਂ ਚਲਦੀ ਹਾਂ।
ਨੀ ਬਚਿੰਤੀਏ, ਤੂੰ ਮੇਰੀ ਗਲ ਦਾ ਜੁਆਬ ਤਾਂ ਦੇ, ਨੀ ਦਸਦੀ ਨਹੀ, ਚੰਗਾ ਮੁੰਹ ਮਿੱਠਾ ਨਾ ਕਰਵਾਈ,ਅੜੀਏ ਚੁੱਪ ਕਿਉਂ ਏਂ ਕੁਝ ਤਾਂ ਦੱਸ ਖਾਂ।
ਬਸ ਚਾਚੀ, ਪਥੱਰ ਸੀ, ਕਢਵਾ ਦਿਤਾ।
ਨੀ ਆਹ ਕੀ ਆਖੀ ਜਾਂਦੀ ਏ, ਮਜਾਕ ਕਰ ਰਹੀ ਏ।
(ਬਚਿੰਤੀ ਕੋਈ ਜਵਾਬ ਨਹੀ ਦੇਂਦੀ, ਬਚਿੰਤੀ ਅਪਣੀ ਚਾਚੀ ਨਾਲ ਅੱਖਾਂ ਨਹੀ ਮਿਲਾ ਪਾ ਜਹੀ ਸੀ)
ਬਚਿੰਤੀ ਦੀ ਚੁੱਪ ਵੇਖ ਉਸਦੀ ਚਾਚੀ ਬੋਲੀ, ਬਚਿੰਤੀਏ, ਨੀ ਤੈਨੂੰ ਸ਼ਰਮ ਨਹੀ ਆਈ, ਰੱਬ ਦੀ ਰਹਿਮਤ ਨੂੰ ਠੋਕਰ ਮਾਰ ਤੂੰ ਦੇਵੀ ਦੇ ਨਮਿੱਤ ਕੰਜਕਾਂ ਕਰਣ ਚਲੀ ਸੈਂ, ਨੀ ਭੱਲੀਏ ਤੈਥੋਂ ਆਪਣਾ ਖੂਨ ਪੋਤਰੀ ਤਾਂ ਸਾਂਭੀ ਨਹੀ ਗਈ ਅਤੇ ਕੰਜਕਾਂ ਵਾਸਤੇ ਲੋਕਾਂ ਦੀਆਂ ਬਾਲੜੀਆਂ ਇਕਠੀਆਂ ਕਰਦੀ ਫਿਰਦੀ ਵੇਂ। ਨੀ ਉਸ ਪਾਲਨਹਾਰ ਪਰਮਾਤਮਾ ਤੋਂ ਡਰ, ਜਿਹੜਾ ਸਾਰੇ ਜੀਅ ਜੰਤੂਆਂ ਦੀ ਪਾਲਨਾ ਕਰਣ ਵਾਲਾ ਹੈ।
ਬਸ ਕਰ ਚਾਚੀ,ਬਸ ਕਰ।
ਨੀ ਤੂੰ ਕੀ ਕਰਨ ਲਗੀ ਸੈਂ। ਇੱਕ ਪਰਮਾਤਮਾ ਦੀ ਅੰਸ਼ ਨੂੰ ਖਤਮ ਕਰ ਦੇਵੀ ਨੂੰ ਖੁਸ਼ ਕਰਨ ਲਈ 7 ਦੇਵੀਆਂ ਭਾਲਦੀ ਸੈਂ, ਕਿੰਨਾਂ ਲੋਹੜਾ ਆ ਗਿਆ, ਪਤਾ ਨਹੀ ਲੋਕੀਂ ਅਪਣਾ ਪਾਪ ਲੁਕਾਉਣ ਲਈ ਲੋਕਾਂ ਨੂੰ ਮੱਤਾਂ ਦੇਂਦੇ ਫਿਰਦੇ ਨੇ, ਅਪਣੀ ਪੀੜੀ ਥੱਲੇ ਸੋਟਾ ਫੇਰ ਕੇ ਨਹੀਂ ਵੇਖਦੇ ਕਿ ਉਹ ਆਪ ਕੀ-ਕੀ ਕੁਕਰਮ ਕਰ ਰਹੇ ਹਨ।
ਚਾਚੀ ਜੀ, ਬਸ ਕਰੋ, ਤੁਸਾਂ ਮੇਰੀਆਂ ਅੱਖਾਂ ਖੋਲ ਦਿਤੀਆਂ ਹਨ, ਮੈਥੋਂ ਜਾਣੇ-ਅਨਜਾਣੇ ਕਿੰਨੀ ਵੱਡੀ ਭੁੱਲ ਹੋ ਗਈ ਸੀ, ਵੇ ਰੱਬਾ ਮੈਨੂੰ ਪਾਪਣ ਨੂੰ ਮਾਫ ਕਰੀਂ, ਮੈਂ ਵੀ ਸੋਚਾਂ , ਆਹ ਮੇਰੀ ਨੂੰਹ ਨੂੰ ਕੀ ਹੋ ਗਿਆ ਵੇ, ਜਦੋਂ ਨਵੀਂ ਵਿਆਹੀ ਆਈ ਸੀ ਤਾਂ ਮੂੰਹ ਤੋਂ ਮੰਮੀ ਜੀ-ਮੰਮੀ ਜੀ ਨਹੀ ਲਥਦਾ ਸੀ ਤੇ ਆਹ ਜਿਸ ਦਿਨ ਤੋਂ ਉਸ ਨਾਲ ਕੁਕਰਮ ਕੀਤਾ ਏ, ਵਿਚਾਰੀ ਮੁਰਝਾਏ ਫੁੱਲ ਵਾਂਗੂੰ ਮੰਜੇ ਤੇ ਹੀ ਪਈ ਹੋਈ ਏ, ਮੈਨੂੰ ਉਸ ਬਾਲੜੀ ਦੀ ਪੀੜ ਸਮਝ ਕਿਉਂ ਨਹੀ ਪਈ, ਵੇ ਮੇਰੇ ਮਾਲਕਾਂ ਮੈਨੂੰ ਮਾਫ ਕਰੀਂ।
ਬਚਿੰਤੀਏ ਜਿਗਰਾ ਰੱਖ, ਕਹਿੰਦੇ ਨੇ ਜੇਕਰ ਸਵੇਰ ਦਾ ਭੁਲਿਆ ਸ਼ਾਮ ਨੂੰ ਘਰ ਮੁੜ ਆਵੇਂ ਉਸ ਨੂੰ ਭੁਲਿਆ ਨਹੀਂ ਕਹਿੰਦੇ, ਤੈਨੂੰ ਅਾਪਣੀ ਗਲਤੀ ਦਾ ਅਹਿਸਾਸ ਹੋ ਗਿਆ, ਸਮਝ ਤੈਨੂੰ ਰੱਬ ਨੇ ਮੁਆਫ ਕਰ ਦਿਤਾ। ਚੰਗਾ ਹੁਣ ਇਹ ਦਸ ਦਾਦੀ ਬਨਣ ਦੀ ਖੁਸ਼ੀ ਵਿੱਚ ਲੱਡੂ ਕਦੋਂ ਖੁਆਵੇਂਗੀ।
ਬਸ ਚਾਚੀ, ਪਹਿਲਾਂ ਤਾਂ ਮੈਂ ਅਪਣੇ ਕੀਤੇ ਦੇ ਪਛਤਾਵੇਂ ਲਈ ਅਪਣੀ ਨੂੰਹ ਨਹੀਂ ਧੀ ਤੋਂ ਮੁਆਫੀ ਮੰਗਾਂਗੀ ਅਤੇ ਫਿਰ ਉਸੇ ਨੂੰ ਕਹਾਂਗੀ ਕਿ ਚਾਚੀ ਨੂੰ ਛੇਤੀ ਕੋਈ ਖੁਸ਼ਖਬਰੀ ਸੁਣਾਂਵੇ। (ਅਜਿਹਾ ਕਹਿੰਦੀ ਬਚਿੰਤੀ ਅਪਣੇ ਕੀਤੇ ਦੇ ਪਛਤਾਵੇ ਤੋਂ ਸੁਰਖਰੂ ਹੋਣ ਲਈ ਘਰ ਵੱਲ ਤੁਰ ਪਈ)
****
No comments:
Post a Comment