ਖ਼ੁਦ ਨੂੰ ਸਿਆਣਾ, ਦੂਜਿਆਂ ਨੂੰ ਮਾੜਾ ਕਹਿੰਦਾ ਰਿਹਾ
ਪਤ ਖਿੰਡੀ ਜਦ, ਖ਼ਲਕਤ ’ਚ ਨੀਵਾਂ ਹੋ ਬਹਿੰਦਾ ਰਿਹਾ
ਉਮਰ ਭਰ, ਉਤਰਿਆ ਨਾ ਕਰਜ਼ਾ ਸਾਹੂਕਾਰਾਂ ਤੋਂ ਲਿਆ
ਮੋੜਿਆ ਤਾਂ ਬਹੁਤ, ਪਰ ਵਿਆਜ਼ ਹੀ ਲਹਿੰਦਾ ਰਿਹਾ
ਵਰਜ਼ਦਾ ਸੀ ਆਪਣੇ ਜਨਮਿਆਂ ਨੂੰ ਭੈੜੀਆਂ ਆਦਤਾਂ ਤੋਂ
ਨਾ ਮੰਨੀਆਂ ਕਿਸੇ ਨੇ,ਆਪੇ ਹੀ ਦੁੱਖੜੇ ਸਹਿੰਦਾ ਰਿਹਾ
ਮੌਤ ਵੀ ਨਸੀਬ ਨਹੀਂ ਹੁੰਦੀ ਅੰਤ ਉਨ੍ਹਾਂ ਨੂੰ ਮੰਗਿਆਂ ਤੋਂ
ਸਾਰੀ ਜ਼ਿੰਦਗੀ ਜੋ ਬੇਵਜ਼੍ਹਾਂ ਲੋਕਾਂ ਨਾਲ ਖਹਿੰਦਾ ਰਿਹਾ
ਸਾਂਤ ਹੋ ਜਾਂਦੈ ਮਸਲਾ ਜੰਗਾਂ-ਯੁੱਧਾ ਪਿੱਛੋਂ ਆਖ਼ਿਰ ਫ਼ਿਰ
ਖ਼ੂਨ ਤਾਂ ਬੇਕਸੂਰ, ਨਿਹੱਥੇ ਲੋਕਾਂ ਦਾ ਹੀ ਵਹਿੰਦਾ ਰਿਹਾ
ਬੁਢਾਪੇ ਵਿਚ ਜਾ ਮਿਲੇ ਸਿਲਾ ਜੁਆਨੀ ’ਚ ਕੀਤੀਆਂ ਦਾ
ਚਾਅ ਬਚਪਨ ਵਾਲਾ ਜਦ ਚੜ੍ਹ-ਚੜ੍ਹ ਲਹਿੰਦਾ ਰਿਹਾ
****

No comments:
Post a Comment