ਦਰਦੀ ਨਾ ਕੋਈ ਮੇਰਾ.......... ਗ਼ਜ਼ਲ / ਜਸਵਿੰਦਰ ਸਿੰਘ ਰੁਪਾਲ

ਦਰਦੀ  ਨਾ  ਕੋਈ  ਮੇਰਾ , ਕੋਈ  ਨਹੀਂ ਸਹਾਰਾ ।
ਲਹਿਰਾਂ ਚ’ ਫ਼ਸ ਗਈ ਹਾਂ,ਦਿਸਦਾ ਨਹੀਂ ਕਿਨਾਰਾ।

ਕੁਝ ਵੀ ਤਾਂ ਹੋ ਨਾ ਪਾਵੇ, ‘ਸੁੱਖ-ਨੀਂਦ’ ਵੀ ਨਾ ਆਵੇ,
ਕਾਮਿਲ  ਹਕੀਮ  ਬਾਝੋਂ , ਹੋਣਾ  ਨਹੀਂ  ਗੁਜ਼ਾਰਾ ।

ਪੱਤਝੜ ਨੇ ਡੇਰਾ ਲਾਇਐ,ਫੁੱਲ ਭੌਰ ਸਭ ਗੁਆਇਐ,
ਰੁੱਠੀਏ  ਬਸੰਤ ਅੜੀਏ , ਹੁਣ ਆ ਹੀ ਜਾ ਦੁਬਾਰਾ ।

ਉੱਜੜੇ ਮੀਜਾਰ ਅੰਦਰ , ਦਿਲ ਖੂਨ ਰੋ ਰਿਹਾ ਏ,
ਹਾਇ ਕਦ ਮਿਲੇਗਾ ਸਾਨੂੰ,ਰਾਂਝਣ ਦਾ ਉਹ ਚੁਬਾਰਾ ?

“ਰੂਪਾਲ” ਕੁਝ ਰਹਿਮ ਕਰ, ਹੁਣ ਹੋਰ ਲਾ ਨਾ ਲਾਰੇ,
 ਕਾਂ ਬੋਲਿਐ ਬਨੇਰੇ , ਦਿਲ ਖੜ੍ਹ ਗਿਐ ਵਿਚਾਰਾ ।
****


No comments: