ਸ਼ਹੀਦੀ ਸਾਹਿਬਜ਼ਾਦਿਆਂ ਦੀ - ਇਕ ਅਦੁਤੀ ਮਿਸਾਲ........... ਲੇਖ / ਡਾਕਟਰ ਅਜੀਤ ਸਿੰਘ ਕੋਟਕਪੂਰਾ

ਸਿੱਖ ਧਰਮ ਦੇ ਇਤਿਹਾਸ ਉਪਰ ਨਜ਼ਰ ਪਾਈ ਜਾਵੇ ਤਾਂ ਪਤਾ ਲੱਗਦਾ ਹੈ ਕਿ ਇਹ ਕੁਰਬਾਨੀਆਂ ਦੇ ਨਾਲ ਭਰਿਆ ਹੋਇਆ ਹੈ।  ਸਿੱਖ ਕੌਮ ਨੂੰ ਭਖਦੀ ਭੱਠੀ ਵਿਚ ਰੱਖ ਕੇ ਤਿਆਰ ਕੀਤਾ ਗਿਆ ਹੈ ।  ਮੌਤ ਦਾ ਹਰ ਸੰਭਵ ਢੰਗ ਸਮੇਂ ਦੇ ਹੁਕਮਰਾਨਾਂ ਵਲੋਂ ਇਸ ਕੌਮ ਉਪਰ ਅਜਮਾਇਆ ਗਿਆ ਹੈ, ਫਿਰ ਵੀ ਇਹ ਕੌਮ ਹਮੇਸ਼ਾਂ ਚੜਦੀ ਕਲਾ ਵਿਚ ਰਹੀ ਹੈ । ਢੁਕਵੀਂ ਜੀਵਨ ਜਾਂਚ ਵਿਚ ਵਿਚਰਦੀ ਹੋਈ ਇਹ ਕੌਮ, ਸੱਚ ਅਤੇ ਹੱਕ ਦਾ ਜਜ਼ਬਾ ਸੰਭਾਲਦੀ ਹੋਈ ਅਣਖ ਨਾਲ ਜੀਵਨ ਬਿਤਾ ਰਹੀ ਹੈ ਅਤੇ ਸਮੇਂ ਨਾਲ ਕਦਮ ਮਿਲਾ ਕੇ ਅੱਗੇ ਅਤੇ ਹੋਰ ਅੱਗੇ ਵਧ ਰਹੀ ਹੈ । ਇਸ ਜੁਝਾਰੂ ਕੌਮ ਦਾ ਸਾਰਾ ਇਤਿਹਾਸ ਹੀ ਖੂਨ ਨਾਲ ਲੱਥ ਪੱਥ ਹੈ।  ਪੰਜਵੇਂ ਪਾਤਸ਼ਾਹ ਦੀ ਕੁਰਬਾਨੀ ਇਕ ਮਿਸਾਲ ਹੈ ਉਨ੍ਹਾਂ ਨੇ ਤੱਤੀ ਤਵੀ ਦੇ ਉਪਰ ਬੈਠ ਕੇ ਉਸ ਅਕਾਲ ਪੁਰਖ ਦਾ ਭਾਣਾ ਮਿਠਾ ਕਰ ਕੇ ਮੰਨਿਆ ਸੀ ਅਤੇ ਮੁਖ ਤੋਂ ਉਚਾਰਿਆ ਸੀ ‘ਤੇਰਾ ਭਾਣਾ ਮੀਠਾ ਲਾਗੇ’ । ਨੌਵੇਂ ਪਾਤਸ਼ਾਹ ਦੀ ਕੁਰਬਾਨੀ ਦੇਸ਼ ਅਤੇ ਧਰਮ ਦੀ ਖਾਤਰ ਸੀ, ਜੋ ਬਿਲਕੁਲ ਹੀ ਨਿਰਸਵਾਰਥ ਸੀ ਅਤੇ ਗੁਰੂ ਜੀ ਨੇ ਕੁਰਬਾਨੀ ਹਿੰਦੂ ਧਰਮ ਨੂੰ ਬਚਾਉਣ ਲਈ ਦਿੱਤੀ ਸੀ । ਜੇ ਕਰ ਉਨ੍ਹਾਂ ਨੇ ਇਹ ਕੁਰਬਾਨੀ ਨਾ ਦਿੱਤੀ ਹੁੰਦੀ ਤਾਂ ਹਿੰਦੂ ਧਰਮ ਦਾ ਇਤਿਹਾਸ ਕੁਝ ਹੋਰ ਹੀ ਹੋਣਾ ਸੀ ।  ...ਤਾਂ ਹੀ ਕਿਸੇ ਕਵੀ ਨੇ ਵਰਣਨ ਕੀਤਾ ਹੈ...

ਬਾਤ ਕਰੂੰ ਅਬ ਕੀ ਨਾ ਤਬ ਕੀ,
ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ
ਸੁੰਨਤ ਹੋਤੀ ਸਭ ਕੀ

ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲਾਂ ਅਤੇ ਪਹਾੜੀ ਰਾਜਿਆਂ ਨਾਲ ਬਹੁਤ ਸਾਰੀਆਂ ਲੜਾਈਆਂ ਲੜੀਆਂ ਸਨ ।  ਇਨ੍ਹਾਂ ਵਿਚ ਫਤਿਹ ਪ੍ਰਾਪਤ ਕੀਤੀ ਸੀ ।  ਇਸ ਤਰਾਂ ਇਕ ਵਾਰ 6 ਪੋਹ ਸੰਮਤ 1761 ਨੂੰ ਤਿੰਨ ਸਾਲ ਦੇ ਘੇਰੇ ਅਤੇ ਜੰਗ ਤੋਂ ਪਿਛੋਂ ਮੁਗਲਾਂ ਅਤੇ ਪਹਾੜੀ ਰਾਜਿਆਂ ਦੀਆਂ ਕਸਮਾਂ ਅਤੇ ਇਕਰਾਰਾਂ ਉਤੇ ਇਤਬਾਰ ਕਰ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਦਾ ਕਿਲਾ ਖਾਲੀ ਕੀਤਾ ।  ਉਸ ਸਮੇਂ ਆਪ ਜੀ ਦੇ ਚਾਰ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਆਪ ਜੀ ਦੇ ਮਾਤਾ ਜੀ ਮਾਤਾ ਗੁਜਰੀ ਜੀ, ਆਪ ਜੀ ਦੇ ਮਹਲ ਮਾਤਾ ਜੀਤੋ ਜੀ, ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਦੇਵਾ ਜੀ, ਹੋਰ ਸਭ ਪਰਿਵਾਰ ਅਤੇ ਬਹੁਤ ਸਾਰੇ ਸਿੱਖ ਆਪ ਜੀ ਦੇ ਨਾਲ ਸਨ । ਆਪ ਜੀ ਰੋਪੜ ਵਲ ਜਾ ਰਹੇ ਸਨ ਅਤੇ ਜਦੋਂ ਸਰਸਾ ਨਦੀ ਕੋਲ ਪੁੱਜੇ ਅਤੇ ਸਰਸਾ ਨਦੀ ਪਾਰ ਕਰਨ ਲੱਗੇ ਤਾਂ ਵੈਰੀ ਕਸਮਾਂ ਤੋੜ ਕੇ ਆ ਪਏ ।  ਉਸ ਵੇਲੇ ਸਾਹਿਬਜ਼ਾਦਾ ਅਜੀਤ ਸਿੰਘ ਨੇ ਕੁਝ ਸਿੰਘਾਂ ਨੂੰ ਨਾਲ ਲੈ ਕੇ ਵੈਰੀ ਦਲ ਦਾ ਰਾਹ ਰੋਕਿਆ ।  ਕਾਫੀ ਸਮਾਂ ਡੱਟ ਕੇ ਲੜਾਈ ਕੀਤੀ ਅਤੇ ਵੈਰੀ ਨੂੰ ਅੱਗੇ ਨਾ ਵਧਣ ਦਿਤਾ ਅਤੇ ਜਦੋਂ ਗੁਰੂ ਜੀ ਸਰਸਾ ਪਾਰ ਕਰ ਗਏ ਤਾਂ ਬਾਬਾ ਅਜੀਤ ਸਿੰਘ ਜੀ ਵੀ ਨਦੀ ਪਾਰ ਕਰ ਕੇ ੳਨ੍ਹਾਂ ਨਾਲ ਸ਼ਾਮਲ ਹੋ ਗਏ ।  ਕਸਮਾਂ ਤੋੜ ਦੇਣ ਦੇ ਸਬੰਧ ਵਿਚ ਬਾਜਾਂ ਵਾਲੇ ਨੇ ਆਪਣੇ ਜ਼ਫਰਨਾਮੇ ਦੇ ਵਿਚ ਲਿਖਿਆ ਹੈ

ਮਰਾ ਏਤਬਾਰੇ ਬਰੀਂ ਕਸਮ ਨੇਸਤ ।।  ਕਿ ਏਜ਼ਦ ਗਵਾਹ ਅਸਤੋ ਯਜਦਾਂ ਯਕੇਸਤ ।। 13 ।। 
ੀ ਹਅਵੲ ਾਅਟਿਹ ਨਿ ੇੋੁਰ ੋਅਟਹਸ, ਼ੋਰਦ ਟਿਸੲਲਾ ਸਿ ਟਹੲ ੱਟਿਨੲਸਸ। ।।13।।

ਨ ਕਤਰਹ ਮਰਾ ਏਤਬਾਰੇ ਬਰੋਸਤ ।।  ਕਿ ਬਖਸ਼ੀਊ ਦੀਵਾਂ ਹਮਹ ਕਿਜ਼ਬਗੋਸਤ ।। 14।।
ੀ ਹਅਵੲ ਨੋਟ ਅਨ ੋਿਟਅ ੋਾ ਾਅਟਿਹ ਨਿ ਸੁਚਹ ਅ ਪੲਰਸੋਨ, ੱਹੋਸੲ ੋਾਚਿੲਰਸ ਹਅਵੲ ਰੲਲਨਿਤੁਸਿਹੲਦ ਟਹੲ ਪਅਟਹ ੋਾ ਟਰੁਟਹ । ।। 14 ।। 

ਇਥੇ ਸਾਰਾ ਪਰਿਵਾਰ ਵਿਛੜ ਗਿਆ ਦੋਵੇਂ ਵੱਡੇ ਸਾਹਿਬਜ਼ਾਦੇ ਅਤੇ ਗੁਰੂ ਗੋਬਿੰਦ ਸਿੰਘ ਅਲੱਗ ਹੋ ਗਏ ਸਨ । ਦੋਵੇਂ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਵੱਖ ਹੋ ਗਏ । ਕੁਝ ਸਿੱਖ ਅਤੇ ਗੁਰੂ ਕੇ ਮਹਲ ਅਲੱਗ ਹੋ ਗਏ ਸਨ।  ਵੈਰੀ ਫੌਜਾਂ ਵੀ ਪਿੱਛਾ ਕਰ ਰਹੀਆਂ ਸਨ । ਗੁਰੂ ਜੀ ਨੇ ਚਮਕੌਰ ਦੀ ਗੜ੍ਹੀ ਵਿਚ ਉਨ੍ਹਾਂ ਦਾ ਡੱਟ ਕੇ ਮੁਕਾਬਲਾ ਕੀਤਾ । ਆਪ ਜੀ ਦੇ ਨਾਲ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਅਤੇ ਕੇਵਲ 40 ਸਿੰਘ ਸੂਰਮੇ ਸਨ, ਜਦੋਂ ਕਿ ਦੁਸ਼ਮਣ ਦੀ ਫੌਜ ਹਜ਼ਾਰਾਂ ਦੀ ਗਿਣਤੀ ਵਿਚ ਸੀ । ਸਿੰਘ ਪੰਜ ਪੰਜ ਦੀ ਗਿਣਤੀ ਵਿਚ ਗੜ੍ਹੀ ਵਿਚੋਂ ਨਿਕਲ ਕੇ ਮੁਕਾਬਲਾ ਕਰਦੇ ਰਹੇ । ਬਾਬਾ ਅਜੀਤ ਸਿੰਘ ਜੀ ਦੀ ਉਮਰ ਉਸ ਸਮੇਂ ਕੇਵਲ 18 ਸਾਲ ਦੀ ਸੀ । ਬਾਬਾ ਜੀ ਨੇ ਆਪਣੇ ਗੁਰੂ ਪਿਤਾ ਜੀ ਤੋ਼ ਵੈਰੀ ਦਲ ਨਾਲ ਨੂੰ ਮਜ਼ਾ ਛਕਾਣ ਦੀ ਆਗਿਆ ਮੰਗੀ ਤਾਂ ਗੁਰੂ ਜੀ ਨੇ ਪਿੱਠ ਥਾਪੜੀ ਅਤੇ ਧਰਮ ਯੁਧ ਵਿਚ ਜੂਝਣ ਅਤੇ ਅਕਾਲ ਪੁਰਖ ਦੇ ਦਰਬਾਰ ਵਿਚ ਪੁੱਜ ਜਾਣ ਲਈ ਅਸ਼ੀਰਵਾਦ ਦਿਤਾ । ਬਾਬਾ ਜੀ ਪੰਜ ਸਿੱਖਾਂ ਨਾਲ ਲਲਕਾਰਾ ਮਾਰਦੇ ਹੋਏ ਗੜ੍ਹੀ ਵਿਚੋਂ ਬਾਹਰ ਆਏ ।  ਪਹਿਲਾਂ ਤੀਰਾਂ ਨਾਲ ਵੈਰੀਆਂ ਦੇ ਬਹੁਤ ਸਾਰੇ ਆਦਮੀ ਪਾਰ ਬੁਲਾਏ ਜਦੋਂ ਤੀਰ ਮੁਕ ਗਏ ਤਾਂ ਨੇਜਾ ਫੜ ਵੈਰੀਆਂ ਦੇ ਆਹੂ ਲਾਹੇ। ਜਦੋਂ ਇਕ ਲੋਹੇ ਦੀ ਵਰਦੀ ਵਾਲੇ ਮੁਸਲਮਾਨ ਦੀ ਹਿੱਕ ਵਿਚ ਨੇਜਾ ਮਾਰਿਆ ਅਤੇ ਜਦੋਂ ਨੇਜਾ ਪੁੱਟਣ ਲੱਗੇ ਤਾਂ ਨੇਜਾ ਦੋ ਟੋਟੇ ਹੋ  ਗਿਆ ਅਤੇ ੳਨ੍ਹਾਂ ਨੇ ਤਲਵਾਰ ਸੂਤ ਲਈ ਅਤੇ ਕਈਆਂ ਨੂੰ ਪਾਰ ਬੁਲਾ ਕੇ ਸ਼ਹੀਦ ਹੋ ਗਏ ਆਪ ਜੀ ਦੀ ਸ਼ਹੀਦੀ ਪੋਹ 8 ਸੰਮਤ 1761 ਅਰਥਾਤ 22 ਦਸੰਬਰ 1704 ਨੂੰ ਹੋਈ ਸੀ ।
ਕਲਗੀਧਰ ਪਿਤਾ ਦੇ ਦੂਸਰੇ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਜੀ ਦਾ ਜਨਮ ਸੰਮਤ 1741 ਅਰਥਾਤ 1690 ਵਿਚ ਹੋਇਆ ਸੀ ਅਤੇ ੳਮਰ ਕੇਵਲ 14 ਸਾਲ ਦੀ ਸੀ ਜਦੋਂ ਇਹ ਦੇਖਿਆ ਕਿ ਵੱਡਾ ਵੀਰ ਅਕਾਲ ਪੁਰਖ ਦੀ ਗੋਦ ਵਿਚ ਪੁਜ ਗਿਆ ਹੈ ਤਾਂ ਛੋਟੇ ਵੀਰ ਨੇ ਆਪਣੇ ਗੁਰੂ ਪਿਤਾ ਤੋਂ ਆਗਿਆ ਲਈ ਅਤੇ ਜੰਗੇ ਮੈਦਾਨ ਵਿਚ ਜਾ ਗੱਜਿਆ । ਵੈਰੀਆਂ ਦੇ ਆਹੂ ਲਾਹ ਕੇ ਵੀਰ ਗਤੀ ਪ੍ਰਾਪਤ ਕੀਤੀ ਅਤੇ ਆਪਣੇ ਵੱਡੇ ਵੀਰ ਕੋਲ ਅਕਾਲ ਪੁਰਖ ਦੀ ਗੋਦ ਵਿਚ ਜਾ ਪੁਜਾ । ਜੰਗੇ ਮੈਦਾਨ ਵਿਚ ਇਤਨੀ ਵੀਰਤਾ ਨਾਲ ਹੱਥ ਵਿਖਾਏ ਕਿ ਵਿਰੋਧੀ ਵੀ ਹੈਰਾਨ ਹੋ ਗਏ ਸਨ ।  ਆਪ ਜੀ ਦੀ ਸ਼ਹੀਦੀ 8 ਪੋਹ ਸੰਮਤ 1761 ਅਰਥਾਤ 22 ਦਸੰਬਰ 1704 ਨੂੰ ਹੋਈ ਸੀ।

ਬਾਬਾ ਜ਼ੋਰਾਵਰ ਸਿੰਘ ਜੀ ਦਾ ਜਨਮ ਮਘਰ ਸੁਦੀ 3 ਸੰਮਤ 1753 ਅਰਥਾਤ 1697 ਅਤੇ ਬਾਬਾ ਫਤਿਹ ਸਿੰਘ ਜੀ ਦਾ ਜਨਮ ਫਗਣ ਸੁਦੀ 7 ਸੰਮਤ 1755 ਅਰਥਾਤ 1699  ਵਿਚ ਹੋਇਆ ਸੀ ਅਤੇ ਮਾਤਾ ਗੁਜਰੀ ਜੀ ਅਨੰਦਪੁਰ ਛੱਡਣ ਸਮੇਂ ਸਰਸਾ ਨਦੀ ਉਪਰ ਹਫੜਾ ਦਫੜੀ ਸਮੇਂ ਗੁਰੂ ਜੀ ਨਾਲੋ ਵਿਛੜ ਗਏ ਸਨ ।  ਥੋੜੀ ਦੂਰ ਜਾਣ ਤੋਂ ਬਾਅਦ ਉਨ੍ਹਾਂ ਨੂੰ ਆਪਣਾ ਪੁਰਾਣਾ ਰਸੋਈਆ ਗੰਗੂ ਬ੍ਰਾਹਮਣ ਮਿਲ ਗਿਆ ਅਤੇ ਇਨ੍ਹਾਂ ਨੂੰ ਆਪਣੇ ਪਿੰਡ ਸਹੇੜੀ ਆਪਣੇ ਘਰ ਲੈ ਗਿਆ । ਬਾਅਦ ਵਿਚ ਉਸ ਦਾ ਮਨ ਬੇਈਮਾਨ ਹੋ ਗਿਆ ਅਤੇ ਮਾਤਾ ਜੀ ਦੀ ਮੋਹਰਾਂ ਵਾਲੀ ਥੈਲੀ ਚੁਰਾ ਲਈ ।  ਫਿਰ ਉਸ ਨੂੰ ਇਹ ਸੁਝਿਆ ਕਿ ਇਨ੍ਹਾਂ ਨੂੰ ਫੜਵਾ ਦੇਵਾਂ ਇਸ ਤਰਾਂ ਧਨ ਪ੍ਰਾਪਤ ਕਰ ਲਵਾਂ ਅਤ ਨਾਲੇ ਸੂਬੇ ਪਾਸੋਂ ਇਨਾਮ ਵੀ ਮਿਲੇਗਾ।  ਇਹ ਖਿਆਲ ਕਰ ਕੇ ਉਸ ਨੇ ਨਮਕ ਹਰਾਮੀ ਕੀਤੀ ਅਤੇ ਮੋਰਿੰਦੇ ਦੇ ਠਾਣੇਦਾਰ ਨੂੰ ਖਬਰ ਕਰ ਦਿਤੀ ।  ਉਹ ਤੁਰੰਤ ਹੀ ਤਿਨਾਂ ਨੂੰ ਫੜ ਕੇ ਲੈ ਗਿਆ ਅਤੇ ਸਰਹੰਦ ਦੇ ਨਵਾਬ ਪਾਸ ਹਾਜ਼ਰ ਕਰ ਦਿਤਾ ਅਤੇ ਨਵਾਬ ਨੇ ਬੁਰਜ ਵਿਚ ਕੈਦ ਕਰ ਦਿਤਾ ।

ਅਗਲੇ ਦਿਨ ਸਾਹਿਬਜ਼ਾਦਿਆਂ ਨੂੰ ਸੂਬੇ ਦੀ ਕਚਿਹਰੀ ਵਿਚ ਲੈ ਜਾਇਆ ਗਿਆ ।  ਉਥੇ ਉਨ੍ਹਾਂ ਨੂੰ ਇਸਲਾਮ ਕਬੂਲ ਕਰਨ ਲਈ ਆਖਿਆ ਗਿਆ ਪਰੰਤੂ ਉਨ੍ਹਾਂ ਨੇ ਗੱਜ ਕੇ ਫਤਿਹ ਬੁਲਾਈ ।  ਉਨ੍ਹਾਂ ਦੀ ਨਿਰਭੈਤਾ, ਦਲੇਰੀ ਅਤੇ ਚਿਹਰਿਆਂ ਉਪਰ ਜਲਾਲ ਵੇਖ ਸਾਰੇ ਵਾਹ ਵਾਹ ਕਰਨ ਲੱਗ ਪਏ ।  ਵਜ਼ੀਰ ਖਾਂ ਨੇ ਆਖਿਆ ਕਿ ਤੁਹਾਡੇ ਪਿਤਾ ਅਤੇ ਦੋਵੇਂ ਭਰਾ ਕਤਲ ਕੀਤੇ ਜਾ ਚੁਕੇ ਹਨ ਤੁਸੀਂ ਆਪਣੀ ਜਾਨ ਬਚਾ ਸਕਦੇ ਹੋ । ਤੁਹਾਨੂੰ ਪੂਰੇ ਸੁਖ ਅਤੇ ਅਰਾਮ ਵਿਚ ਪਾਲਿਆ ਜਾਵੇਗਾ, ਪੜ੍ਹਾਇਆ ਜਾਵੇਗਾ, ਵੱਡੇ ਹੋਵੋਗੇ ਤਾਂ ਚੰਗੇ ਘਰਾਂ ਵਿਚ ਵਿਆਹ ਹੋਵੇਗਾ, ਜਗੀਰਾਂ ਮਿਲਣਗੀਆਂ ਅਤੇ ਪੂਰੀ ਉਮਰ ਮੌਜਾਂ ਕਰੋਗੇ।  ਇਸ ਲਈ ਕਲਮਾਂ ਪੜ੍ਹ ਲਵੋ ਅਤੇ ਮੁਸਲਮਾਨ ਹੋ ਜਾਉ।  ਜੇਕਰ ਨਹੀਂ ਮੰਨੋਗੇ ਤਾਂ ਮਾਰ ਦਿਤੇ ਜਾਉਗੇ ।

ਸਾਹਿਬਜ਼ਾਦੇ ਜ਼ੋਰਾਵਰ ਸਿੰਘ ਜੀ ਦੀ ਉਮਰ ਉਸ ਸਮੇਂ ਕੇਵਲ 8 ਸਾਲ ਦੀ ਸੀ ਅਤੇ ਸਾਹਿਬਜ਼ਾਦੇ ਫਤਿਹ ਸਿੰਘ ਜੀ ਦੀ ਉਮਰ ਕੇਵਲ 6 ਸਾਲ ਦੀ ਸੀ ਅਤੇ ਉਸ ਕਲਗੀਧਰ ਦੇ ਲਾਲ ਸਨ । ਉਨ੍ਹਾਂ ਨੇ ਬਿਨਾਂ ਕਿਸੇ ਘਬਰਾਹਟ ਦੇ ਸੂਬੇ ਨੂੰ ਉਤਰ ਦਿਤਾ ਕਿ ਅਸੀਂ ਆਪਣਾ ਧਰਮ ਛੱਡ ਕੇ ਜੀਵਨ ਜੀਣ ਲਈ ਤਿਆਰ ਨਹੀਂ ਹਾਂ, ਤੁਹਾਡਾ ਜਿਵੇਂ ਮਨ ਹੈ ਉਸ ਤਰਾਂ ਕਰੋ । ਹੋਰ ਵੀ ਲਾਲਚ ਅਤੇ ਡਰਾਵੇ ਦਿਤੇ ਗਏ ਪਰ ਇਹ ਚੋਜੀ ਪਿਤਾ ਦੇ ਪਿਆਰੇ ਲਾਲ ਰਤੀ ਭਰ ਵੀ ਨਾ ਡੋਲੇ ।  ਅੰਤ ਵਿਚ ਸੂਬੇ ਵਲੋਂ ਨੀਹਾਂ ਵਿਚ ਚਿਣੇ ਜਾਣ ਅਤੇ ਕਤਲ ਕਰ ਦਿਤੇ ਜਾਣ ਦਾ ਹੁਕਮ ਸੁਣਾ ਦਿਤਾ ਗਿਆ । ਹੁਕਮ ਸੁਣ ਕੇ ਸਾਹਿਬਜ਼ਾਦਿਆਂ ਨੇ ਜੈਕਾਰਾ ਛੱਡਿਆ।  ਇਸ ਸਮੇਂ ਹਾਜਰ ਮਲੇਰਕੋਟਲੇ ਦੇ ਨਵਾਬ ਮੁਹੰਮਦ ਖਾਂ ਨੇ ਸੂਬੇ ਨੂੰ ਮਸ਼ਵਰਾ ਦਿਤਾ ਕਿ ਇਨ੍ਹਾਂ ਮਾਸੂਮ ਨਿਰਦੋਸ਼  ਨਿਆਣਿਆਂ ਨੂੰ ਇਹ ਸਜ਼ਾ ਠੀਕ ਨਹੀਂ ਹੈ ਪਰ ਉਸ ਦੀ ਕਿਸੇ ਨੇ ਨਾ ਸੁਣੀ । ਇਸ ਸਮੇਂ ਮੌਜੂਦ ਸੁੱਚਾ ਨੰਦ ਨੇ ਕਿਹਾ ਸੀ ਕਿ ਸੱਪਾਂ ਦੇ ਪੁੱਤ ਮਿਤ ਨਹੀਂ ਹੋ ਸਕਦੇ, ਇਸ ਲਈ ਇਨ੍ਹਾਂ ਦੇ ਸਿਰ ਫੇਹ ਦੇਣੇ ਚਾਹੀਦੇ ਹਨ ।  ਇਸ ਕੁਲਹਿਣੀ ਘੜੀ ਦੇ ਸਬੰਧ ਵਿਚ ਇਕ ਸ਼ਾਇਰ ਨੇ ਕੁਝ ਇਸ ਤਰਾਂ ਲਿਖਿਆ ਹੈ...

ਏਹ ਦੌਰ ਭੀ ਦੇਖਾ, ਤਾਰੀਖ ਕੀ ਨਜ਼ਰੋਂ ਨੇ,
ਲਮਹੋ ਨੇ ਖਤਾ ਕੀ ਥੀ, ਸਦੀਓਂ ਨੇ ਸਜ਼ਾ ਪਾਈ ।

ਦੋਵਾਂ ਸਾਹਿਬਜ਼ਾਦਿਆਂ ਨੂੰ ਪੋਹ 13 ਸੰਮਤ 1761 ਅਰਥਾਤ 27 ਦਸੰਬਰ 1704 ਵਾਲੇ ਦਿਨ ਨੀਹਾਂ ਵਿਚ ਚਿਣਵਾ ਦਿਤਾ ਗਿਆ  ਅਤੇ ਇਸ ਤੋਂ ਪਹਿਲਾਂ ਕਈ ਵਾਰ ਮੁਸਲਮਾਨ ਬਣ ਜਾਣ ਲਈ ਪ੍ਰੇਰਿਆ ਗਿਆ ਪਰੰਤੂ ਉਹ ਅਡੋਲ ਖੜੇ ਵਾਹਿਗੁਰੂ ਦਾ ਜਾਪ ਕਰਦੇ ਰਹੇ । ਜਦੋਂ ਕੰਧ ਮੋਢਿਆ ਤਕ ਪੁੱਜ ਗਈ ਤਾਂ ਉਨ੍ਹਾਂ ਦੇ ਸੀਸ ਕੱਟ ਦਿਤੇ ਗਏ ਸਨ । ਉਸ ਥਾਂ ਉਪਰ ਅੱਜ ਕਲ ਗੁਰੂਦੁਆਰਾ ਫਤਿਹਗੜ੍ਹ ਸਾਹਿਬ ਹੈ ਅਤੇ ਹਰ ਸਾਲ ਉਨ੍ਹਾਂ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕੀਤਾ ਜਾਂਦਾ ਹੈ ।

ਜਫਰਨਾਮੇ ਵਿਚ ਦਸਵੇਂ ਪਾਤਸ਼ਾਹ ਨੇ ਵਰਨਣ ਕੀਤਾ ਹੈ ------

ਚਿਹਾ ਸ਼ੂਦ ਕਿ ਚੂੰ ਬੱਚਗਾਂ ਕੁਸ਼ਤਹ ਚਾਰ ।।  ਕਿ ਬਾਕੀ ਬਮਾਂਦਸਤ ਪੇਚੀਦਹ ਮਾਰ ।। 78 ।।
ੱਹਅਟ ਾਿ ੇੋੁ ਹਅਵੲ ਕਲਿਲੲਦ ਮੇ ਾੋੁਰ ਸੋਨਸ, ਟਹੲ ਹੋਦੲਦ ਚੋਬਰਅ ਸਟਲਿਲ ਸਟਿਸ ਚੋਲਿੲਦ ੁਪ ।।78।।

ਜਦੋਂ ਮਾਤਾ ਗੁਜਰੀ ਜੀ, ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਸਿਖਲਾਈ ਦਿਤੀ ਸੀ ਕਿ ਧਰਮ ਨੂੰ ਕਿਸੇ ਵੀ ਲਾਲਚ ਵਿਚ ਆ ਕੇ ਨਹੀਂ ਤਿਆਗਣਾ, ਉਨ੍ਹਾਂ ਦੇ ਦਾਦੇ ਦੀ ਕੁਰਬਾਨੀ ਸਬੰਧੀ ਜਾਣਕਾਰੀ ਦਿਤੀ ਸੀ ਅਤੇ ਮੁਗਲਾਂ ਦੇ ਅੱਤਿਆਚਾਰਾਂ ਸਬੰਧੀ ਦੱਸਿਆ ਸੀ, ਨੂੰ ਪਤਾ ਲੱਗਾ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿਤਾ ਗਿਆ ਹੈ ਤਾਂ ਉਹ ਉਸ ਠੰਡੇ ਬੁਰਜ ਵਿਚ ਹੀ ਪਰਲੋਕ ਸਿਧਾਰ ਗਏ ਅਤੇ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜੇ ਸਨ।

ਇਸ ਸਬੰਧੀ ਕਿ ਕਵੀ ਨੇ ਕੁਝ ਇਸ ਤਰਾਂ ਬਿਆਨ ਕੀਤਾ ਹੈ ਕਿ...
ਮੇਰਾ ਨਾਂ ਗੁਜਰੀ ਮੇਰੀ ਅੱਲ ਗੁਜਰੀ ,
ਇਹੋ ਜਿਹੀ ਕਹਾਣੀ ਤਾਂ ਮੇਰੇ ਉਤੇ,
ਘੜੀ ਘੜੀ ਗੁਜਰੀ ਪਲ ਪਲ ਗੁਜਰੀ,
ਪਹਿਲਾਂ ਪਤੀ ਦਿੱਤਾ ਫਿਰ ਮੈਂ ਪੋਤੇ ਦਿਤੇ,
ਆ ਹੁਣ ਮੌਤ ਮੈਨੂੰ ਕਹਿੰਦੀ ਚਲ ਗੁਜਰੀ,
ਜਿਹੜੀ ਆਈ ਸਿਰ ਤੇ ਉਹ ਮੈਂ ਝੱਲ ਗੁਜਰੀ ।
****


No comments: