“ਆਹ ਦੇਖੋ ਜੀ,ਮੈਂ ਅੱਜ ਤੁਹਾਡੇ ਲਈ ਨਵੀਂ ਸ਼ਰਟ ਲਿਆਈ ਆਂ। ਪਾ ਕੇ ਦਿਖਾਇਓ ਜ਼ਰਾ। ” ਕਹਿੰਦਿਆਂ ਮੇਰੀ ਪਤਨੀ ਨੇ ਉਸ ਦੀ ਪੂਰੀ ਪੈਕਿੰਗ ਖੋਲ੍ਹੀ। ਮੇਰੇ ਹੱਥ ਸ਼ਰਟ ਫੜਾਉਂਦਿਆਂ ਦੱਸਿਆ ਕਿ ਉਹ ਤੇ ਹਰਵਿੰਦਰ ਅੱਜ ਬਾਜ਼ਾਰ ਗਈਆਂ ਸਨ। ਠੀਕ ਰੇਟ ਦੀ ਹੋਣ ਕਰਕੇ ਉਸ ਲੈ ਲਈ ਸੀ । ਮੈਂ ਵੀ ਮਹਿਸੂਸ ਕਰ ਰਿਹਾ ਸੀ ਕਿ ਇਸ ਦੀ ਮੈਂਨੂੰ ਲੋੜ ਸੀ। ਮੈਂ ਧੰਨਵਾਦੀ ਨਜ਼ਰਾਂ ਨਾਲ ਦੇਖਿਆ,ਪਰ ਬੋਲਿਆ ਕੁਝ ਨਾ।
“ਪਾਓ ਵੀ...” ਉਸ ਮੈਨੂੰ ਯਾਦ ਕਰਾਇਆ । ਮੈਂ ਆਪਣੀ ਸੋਚਾਂ ਦੀ ਲੜੀ ਤੋੜਦੇ ਹੋਏ ਸ਼ਰਟ ਹੱਥ ਵਿੱਚ ਫੜੀ,ਉਸ ਦੇ ਪੈਰਾਂ ਨੂੰ ਛੁਹਾਈ ਅਤੇ ਪਾਉਣ ਲੱਗਿਆ। ਅੰਮ੍ਰਿਤ ਇੱਕ ਦਮ ਪਿੱਛੇ ਹਟਦੀ ਹੋਈ ਬੋਲੀ, “ਨਾ, ਇਹ ਕੀ ਕਰਦੇ ਓ ? ਪੈਰੀਂ ਹੱਥ ਮੈਂ ਤੁਹਾਡੇ ਲਾਉਣੇ ਨੇ ਜਾਂ ਤੁਸੀਂ ਮੇਰੇ ?ਐਂਵੇਂ ਮੇਰੇ ਤੇ ਵਜ਼ਨ ਚੜਾਉਣ ਲੱਗੇ ਓ। ”

ਮੈਂ ਸ਼ਰਟ ਪਾ ਚੁੱਕਿਆ ਸੀ ਮੈਨੂੰ ਵੀ ਅਤੇ ਅੰਮ੍ਰਿਤ ਨੂੰ ਵੀ ਸ਼ਰਟ ਦੇ ਠੀਕ ਆਉਣ ਦੀ ਖੁਸ਼ੀ ਸੀ ਪਰ ਉਸ ਨੇ ਜ਼ੋਰ ਪਾਇਆ ਕਿ ਮੈਂ ਦੱਸਾਂ ਕਿ ਮੈਂ ਉਸਦੇ ਪੈਰਾਂ ਨੂੰ ਸ਼ਰਟ ਕਿਉਂ ਛੁਹਾਈ ਸੀ।
“ਦੇਖ ਹੁਣ ਬੀਬੀ ਪਾਪਾ ਜੀ ਤਾਂ ਸਾਡੇ ਕੋਲ ਰਹੇ ਨਹੀਂ। ਅੱਜ ਤੱਕ ਮੈਂ ਹਰ ਨਵਾਂ ਕੱਪੜਾ ਪਾਉਣ ਤੋਂ ਪਹਿਲਾਂ ਉਨਾਂ ਦੇ ਪੈਰਾਂ ਨੂੰ ਛੁਹਾੳੇਂਦਾ ਸੀ,ਤੈਨੂੰ ਪਤਾ ਈ ਐ। ਪਾਪਾ ਜੀ ਤੋਂ ਬਾਅਦ ਹੁਣ ਬੀਬੀ ਵੀ ਤੁਰ ਗਈ। ਤੇਰਾ “ਮਾਂ ਰੂਪ”, “ਪਤਨੀ ਰੂਪ” ਨਾਲੋਂ ਜਿਆਦਾ ਸੋਹਣਾ ਅਤੇ ਤਾਕਤਵਰ ਹੈ। ਦੂਜੇ ਵੈਸੇ ਵੀ 45 ਸਾਲ ਦੀ ਉਮਰ ਤੋਂ ਬਾਅਦ ਪਤਨੀ ਮਾਂ ਵਰਗੀ ਹੀ ਹੁੰਦੀ ਏ। ਹੈ ਨਾ ?”ਮੇਰੇ ਸਪਸ਼ਟੀਕਰਣ ਅਤੇ ਵਿਅੰਗ ਤੋਂ ਉਹ ਖੁਸ਼ ਵੀ ਹੋਈ, ਪਰ ਸ਼ਰਮਾ ਕੇ ਰਸੋਈ ਵਿੱਚ ਚਲੀ ਗਈ।
****
No comments:
Post a Comment