ਹਾਏ ਗਰਮੀ ! ਹਾਏ ਗਰਮੀ ਗਰਮੀ
ਹਾਏ ਗਰਮੀ ਹਾਏ ਗਰਮੀ ਇਨੀ ਉਫ ਉਫ ਕਰਦੇ ਸਾਰੇ ਨੇ
ਧਰਤੀ ਤਪ ਗਈ ਅੰਬਰ ਤਪਿਆ ਤਪ ਗਏ ਚੰਨ ਤੇ ਤਾਰੇ ਨੇ
ਹਾਏ ਗਰਮੀ ਹਾਏ ਗਰਮੀ ਇਨੀ
ਹਾਏ ਗਰਮੀ ਹਾਏ ਗਰਮੀ ਗਰਮੀ
ਦਿਨੇਂ ਵੀ ਗਰਮੀ ਰਾਤ ਵੀ ਗਰਮੀ ਪਾਰਾ ਜ਼ਰਾ ਨਾ ਲਹਿੰਦਾ
ਦਿਨੇ ਸੂਰਜ ਦੀਆਂ ਤਿਖੀਆਂ ਅਖੀਆਂ ਰਾਤ ਨੂੰ ਰੋਕਾ ਰਹਿੰਦਾ
ਬਿਜਲੀ ਦੇ ਕੁਨੈਕਸ਼ਨ ਟੁਟਦੇ ਏਸੀ ਥਕ ਕੇ ਹਾਰੇ ਨੇ

ਇਕ ਗਰਮੀ ਅਸਮਾਨੋਂ ਪੈਂਦੀ ਪਿੰਡਾ ਲੂੰਹਦੀ ਜਾਵੇ
ਦੂਜੀ ਗਰਮੀ ਬੰਦਿਆਂ ਅੰਦਰ ਕੈਹਰ ਸਦਾ ਹੀ ਢਾਵੇ
ਦੋਹਾਂ ਹਥੋਂ ਸਤਿ ਕੇ ਲੋਕੀਂ ਫਿਰਦੇ ਮਾਰੇ ਮਾਰੇ ਨੇ

ਲੇਖਕ ਵੀ ਗਰਮੀ ਵਿਚ ਆ ਕੇ ਚੁੰਜਾਂ ਜਦੋਂ ਫਸਾ ਬਹਿੰਦੇ ਨੇ
ਸਭਿਅਤਾ ਫਿਰ ਹੋ ਜਾਏ ਪਾਸੇ ਕੁੰਡੇ ਸਿੰਗ ਫਸਾ ਬਹਿੰਦੇ ਨੇ
ਅੰਦਰੋਂ ਅੰਦਰੀ ਲੋਕੀਂ ਹਸਦੇ ਆਖਣ ਬੜੇ ਨਕਾਰੇ ਨੇ

ਗਰਮੀ ਜਦੋਂ ਮਗਜ਼ ਚੜ੍ਹ ਜਾਂਦੀ ਆਗੂ ਬੇਕਾਬੂ ਹੋ ਜਾਂਦੇ
ਮੰਦਾ ਬੋਲਣੋ ਮੂਲ ਨਾ ਝਿੱਜਕਣ ਇਕ ਦੂਜੇ ਦੀਆਂ ਪਗਾਂ ਲਾਹੂੰਦੇ
ਧਰਮ ਸਥਾਨੀ ਕੱਠੇ ਹੋ ਕੇ ਬੋਲਣ ਬੋਲ ਕਰਾਰੇ ਨੇ

ਏ ਸੀ ਕਮਰਿਆਂ ਦੇ ਵਿਚ ਬੈਠੇ ਜੰਗਬਾਜ ਖਾ ਜਾਂਦੇ ਗਰਮੀ
ਮਾਰ ਦੁਲੱਤੇ ਢਾਹੂੰਦੇ ਸਭ ਕੁਝ ਮਨ ਵਿਚ ਕਦੇ ਨਾ ਆਵੇ ਨਰਮੀ
ਸੌ ਸੌ ਪਹਿਰਿਆਂ ਅੰਦਰ ਬੈਠੇ ਮਾਰਨ ਪਏ ਲਲਕਾਰੇ ਨੇ

ਜੰਗਬਾਜ ਤਾਕਤ ਵਿਚ ਅੰਨ੍ਹੇ ਤਰਸ ਨਾ ਕਿਸੇ ਤੇ ਕਰਦੇ
ਜਦੋਂ ਇਹਨਾਂ ਦੀ ਜੀਭ ਹੈ ਹਿਲਦੀ ਪੁਤ ਬਿਗਾਨੇ ਮਰਦੇ
ਯੂ । ਐਨ। ਓ। ਵੀ ਬੁੱਢੀ ਹੋ ਗਈ ਆਖਣ ਲੋਕੀਂ ਸਾਰੇ ਨੇ

ਹੁਣ ਤਾਂ ਜਾਗੋ ਸੁੱਤਿਓ ਲੋਕੋ ! ਜਾਗੇ ਬਿਨਾਂ ਨਾਂ ਸਰਨਾ
ਜੰਗਬਾਜਾਂ ਦੇ ਨੱਥ ਪਾਉਣ ਲਈ ਹੀਲਾ ਪਊ ਕੁਝ ਕਰਨਾ
ਘੱਗ ਜਾਗਦੇ ਸਦਾ ਹੀ ਜਿੱਤੇ ਸੁੱਤੇ ਸਦਾ ਹੀ ਹਾਰੇ ਨੇ

****

No comments:
Post a Comment