ਮਿਸਟਰ ਸਿੰਘ ਮਾਨਸਾ 2013 ਦਾ ਖਿਤਾਬ ਨਰਿੰਦਰਪਾਲ ਸਿੰਘ ਨੇ ਜਿੱਤਿਆ..........ਕਿਰਪਾਲ ਸਿੰਘ


ਬਠਿੰਡਾ : ਦਸਮੇਸ਼ ਦਸਤਾਰ ਸਿਖਲਾਈ ਕੇਂਦਰ ਮਾਨਸਾ ਵੱਲੋਂ ਸਥਾਨਕ ਗਊਸ਼ਾਲਾ ਭਵਨ ਵਿਖੇ ਮਿਸਟਰ ਸਿੰਘ ਮਾਨਸਾ 2013 ਸੰਬੰਧੀ ਪ੍ਰਭਾਵਸ਼ਾਲੀ ਸਮਾਗਮ ਆਯੋਜਿਤ ਕੀਤਾ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਖ ਮਿਸ਼ਨਰੀ ਕਾਲਜ (ਰਜਿ:) ਲੁਧਿਆਣਾ ਮੀਡੀਆ ਇੰਚਾਰਜ ਭਾਈ ਹੀਰਾ ਸਿੰਘ ਮਾਨਸਾ ਨੇ ਦੱਸਿਆ ਕਿ ਇਸ ਸਮਾਗਮ ਵਿਚ ਸਾਬਤ ਸੂਰਤ ਬਾਰਾਂ ਸਿੱਖ ਨੌਜਵਾਨਾਂ ਨੇ ਹਿੱਸਾ ਲਿਆ। ਸਭਨਾਂ ਪ੍ਰਤੀਯੋਗੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਸਾਬਤ ਸੂਰਤ ਦਸਤਾਰ ਸਿਰਾਂ ਦੀ ਮਹੱਤਤਾ ਨੂੰ ਸੰਗਤਾਂ ਦੇ ਰੁਬਰੂ ਬਾਖੂਬੀ ਪੇਸ਼ ਕੀਤਾ। ਇਸ ਪ੍ਰਤੀਯੋਗਤਾ ’ਚ ਨਰਿੰਦਰਪਾਲ ਸਿੰਘ ਨੇ ਮਿਸਟਰ ਸਿੰਘ ਮਾਨਸਾ 2013 ਦਾ ਖ਼ਿਤਾਬ ਆਪਣੇ ਨਾਮ ਕੀਤਾ। ਇਸ ਸਮੇਂ ਜੱਜਾਂ ਦੀ ਭੂਮਿਕਾ ਸ੍ਰ: ਸਤਵੀਰ ਸਿੰਘ ਡਾਇਰੈਕਟਰ ਆਫ ਖ਼ਾਲਸਾ ਥੀਏਟਰ, ਹਰਸ਼ਰਨ ਕੌਰ ਖ਼ਾਲਸਾ ਮੀਡੀਆ ਆਈਕਨ ਦਿੱਲੀ, ਸ੍ਰ: ਸੁਖਦੇਵ ਸਿੰਘ ਖ਼ਾਲਸਾ ਪ੍ਰਧਾਨ ਅਕਾਲ ਸਟੂਡੈਂਟ ਫੈਡਰੇਸ਼ਨ ਫਗਵਾੜਾ ਨੇ ਨਿਭਾਈ। ਬਾਡੀ ਬਿਲਡਰ ਵਰਲਡ 2011 ਵਿਜੇਤਾ ਸ੍ਰ: ਨਵਤੇਜ ਸਿੰਘ ਵੀ ਸਮਾਗਮ ਵਿਚ ਖਿੱਚ ਦਾ ਕੇਂਦਰ ਸਨ।

ਸ੍ਰ: ਸਤਵੀਰ ਸਿੰਘ ਦੁਆਰਾ ਬਣਾਈਆਂ ਛੇ ਫਿਲਮਾਂ ਸਕਰੀਨ ’ਤੇ ਚਲਾ ਕੇ ਦਿਖਾਈਆਂ ਗਈਆਂ, ਜੋ ਸੰਗਤਾਂ ਨੂੰ ਸਿੱਖੀ ਵੱਲ ਪ੍ਰੇਰਿਤ ਕਰ ਰਹੀਆਂ ਸਨ। ਬਾਬਾ ਦੀਪ ਸਿੰਘ ਗਤਕਾ ਅਖਾੜਾ ਅਤੇ ਕਲਗੀਧਰ ਗਤਕਾ ਅਖਾੜਾ ਨੇ ਗਤਕੇ ਦੇ ਕਰਤੱਵ ਦਿਖਾਉਂਦਿਆਂ ਸਿੱਖ ਇਤਿਹਾਸ ਦੀ ਸ਼ਾਨਾਮੱਤੀ ਯਾਦ ਤਾਜ਼ਾ ਕਰਵਾਈ ਅਤੇ ਸੰਗਤਾਂ ਵਿਚ ਬੀਰ ਰਸ ਦਾ ਸੁਨੇਹਾ ਦਿੱਤਾ। ਸਿੱਖ ਮਿਸ਼ਨਰੀ ਕਾਲਜ ਨੇ ਸਿੱਖੀ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਅਤੇ ਏਕ ਨੂਰ ਖਾਲਸਾ ਫੌਜ ਦੇ ਮੁਖੀਆਂ ਨੂੰ ਸਨਮਾਨਿਤ ਕੀਤਾ। ਸਮਾਗਮ ਦੀ ਸਫਲਤਾ ਲਈ ਭਾਈ ਹੀਰਾ ਸਿੰਘ ਮਾਨਸਾ ਅਤੇ ਹਰਮਨਦੀਪ ਸਿੰਘ ਖਾਲਸਾ ਨੇ ਸਭਨਾਂ ਦਾ ਧੰਨਵਾਦ ਕੀਤਾ।   

****

No comments: