ਆਤਮ ਵਿਸਲੇਸ਼ਣ.......... ਲੇਖ / ਸੋਨੀ ਸਿੰਗਲਾ

ਕੋਲੰਬਸ ਤੋਂ ਪਹਿਲਾਂ ਧਰਤੀ ਥਾਲ ਸਮਝੀ ਜਾਂਦੀ ਸੀ। ਕੋਲੰਬਸ ਨੇ ਅਮਰੀਕਾ ਲੱਭ ਕੇ ਇਹ ਧਾਰਨਾ ਬਦਲ ਦਿੱਤੀ ਅਤੇ ਦੁਨੀਆਂ ਗੋਲ ਹੈ, ਛੋਟੀ ਹੈ, ਇਹ ਸਮਝ ਆਇਆ। ਰਾਈਟ ਭਰਾਵਾਂ ਨੇ ਹਵਾਈ ਜਹਾਜ਼ ਬਣਾ ਕੇ ਦੁਨੀਆਂ ਹੋਰ ਛੋਟੀ ਕਰ ਦਿੱਤੀ। ਗੈਲੀਲਿਓ ਨੇ ਟੈਲੀਸਕੋਪ ਦੀ ਕਾਢ ਕੱਢ ਕੇ ਧਰਤੀ ਦੀ ਔਕਾਤ ਬ੍ਰਹਿਮੰਡ ਸਾਹਮਣੇ ਬਿੰਦੂ ਜਿੰਨੀ ਕਰ ਦਿੱਤੀ। ਅੱਜ ਦੀ ਗੱਲ ਕਰੀਏ ਤਾਂ ਪੱਛਮ ਬ੍ਰਹਿਮੰਡ ਦੀ ਵੀ ਗਿਣਤੀ-ਮਿਣਤੀ ਦੱਸ ਰਿਹਾ ਹੈ। ਪਰ ਪ੍ਰਸ਼ਨ ਇਹ ਹੈ ਕਿ ਅਸੀਂ ਕਿੱਥੇ ਖੜੇ ਹਾਂ?

ਪਿੱਛੇ ਜਿਹੇ ਮੈਂ ਇੱਕ ਅੰਗਰੇਜੀ ਫਿਲਮ ਅਲੈਂਗਜੈਂਡਰ ਦੇਖ ਰਿਹਾ ਸੀ, ਜਿਸ ਵਿੱਚ ਇੱਕ ਯੂਰਪੀ ਗੁਰੂ ਆਪਣੇ ਬੱਚਿਆਂ ਨੂੰ ਦੱਸ ਰਿਹਾ ਸੀ ਕਿ ਆਪਾਂ ਏਸ਼ੀਆ ਦੇ ਲੋਕਾਂ ਨਾਲੋਂ, ਭਾਰਤੀਆਂ ਨਾਲੋਂ ਵਧੀਆ ਹਾਂ, ਕਿਉਂਕਿ ਉਹ ਆਪਣੀਆਂ ਇੱਛਾਵਾਂ ਅਤੇ ਭਾਵਨਾਵਾਂ ‘ਤੇ ਕੰਟਰੋਲ ਕਰਨਾ ਨਹੀਂ ਜਾਣਦੇ । ਕਾਰਨ ਇਹ ਹੈ ਕਿ ਉਹਨਾਂ ਦੇ ਮਨ ਵੱਸ ਵਿੱਚ ਨਹੀਂ ਬਲਕਿ ਉਹ ਆਪਣੇ ਮਨ ਦੇ ਵੱਸ ਵਿੱਚ ਹਨ। ਮੈਨੂੰ ਲੱਗਿਆ ਸ਼ਾਇਦ ਆਪਣੇ ਨਾਲੋਂ ਜਿਆਦਾ ਆਪਾਂ ਨੂੰ ਦੂਸਰੇ ਜਾਣਦੇ ਹਨ ਅਤੇ ਇਸ ਲਈ ਉਹ ਆਪਣੇ ‘ਤੇ ਰਾਜ ਕਰ ਜਾਂਦੇ ਹਨ। ਉਸ ਯੂਰਪੀ ਗੁਰੂ ਦੀ ਗੱਲ ਮੇਰੇ ਅਨੁਸਾਰ ਹਰ ਭਾਰਤੀ ‘ਤੇ ਲਾਗੂ ਹੁੰਦੀ ਹੈ। ਆਪਾਂ ਕੰਮ ਕਰਕੇ ਰਾਜੀ ਨਹੀਂ ਹਾਂ। ਆਪਾਂ ਕੰਮ ਨਾ ਕਰਨ ਦੇ ਬਹਾਨੇ ਲੱਭਦੇ ਰਹਿੰਦੇ ਹਾਂ। ਮੈਂ ਬਹੁਤਿਆਂ ਤੋਂ ਸੁਣਿਆ ਹੈ ਕਿ ਪੱਛਮ ਸਾਡੇ ਦੇਸ਼ ਨੂੰ ਖ਼ਰਾਬ ਕਰ ਰਿਹਾ ਹੈ। ਇਹ ਕਿਵੇਂ ਹੋ ਸਕਦਾ ਹੈ? ਕੋਈ ਕਿਸੇ ਨੂੰ ਕਿਵੇਂ ਖਰਾਬ ਕਰ ਸਕਦਾ ਹੈ, ਜਿਨ੍ਹਾਂ ਚਿਰ ਵਿੱਚ ਉਸਦੀ ਆਪਣੀ ਇੱਛਾ ਨਾ ਹੋਵੇ। ਲੋਕ ਆਪ ਹੀ ਕੁਝ ਨਹੀਂ ਕਰਦੇ ਅਤੇ ਨਾਮ ਪੱਛਮ ਦਾ ਲਾ ਦਿੰਦੇ ਹਨ।
ਲੋਕ ਗਲੀਆਂ ਸੜਕਾਂ ‘ਚ ਲਿਫਾਫੇ ਸੁੱਟਦੇ ਹਨ, ਨਾਲੀਆਂ ਬੰਦ ਹੋ ਜਾਂਦੀਆਂ ਹਨ ਅਤੇ ਸੀਵਰੇਜ ਦਾ ਪਾਣੀ ਸੜਕਾਂ ਤੇ ਆ ਜਾਂਦਾ ਹੈ ਅਤੇ ਫੇਰ ਲੋਕ ਕਹਿੰਦੇ ਹਨ ਕਿ ਸਰਕਾਰ ਕੁਝ ਨਹੀਂ ਕਰਦੀ। ਲੋਕ ਆਪ ਹੀ ਸਰਦੀਆਂ ਵਿੱਚ ਸੇਕਣ ਲਈ ਟਾਇਰਾਂ ਨੂੰ ਅੱਗ ਲਾ ਦਿੰਦੇ ਹਨ, ਥਾਂ-ਥਾਂ ਗੰਦਗੀ ਫੈਲਾਉਂਦੇ ਹਨ, ਪਾਣੀ ਅਤੇ ਕੋਲਡ ਡਰਿੰਕਾਂ ਦੀਆਂ ਬੋਤਲਾਂ, ਸਿਗਰਟਾਂ-ਬੀੜੀਆਂ ਤੇ ਜਰਦੇ ਖਾ ਪੀ ਕੇ ਆਪ ਸੁੱਟਦੇ ਤੇ ਥੁੱਕਦੇ ਫਿਰਦੇ ਹਨ ਅਤੇ ਫੇਰ ਕਹਿ ਦਿੰਦੇ ਹਨ ਕਿ ਸਰਕਾਰ ਕੁਝ ਨਹੀਂ ਕਰਦੀ। ਰਾਸ਼ਟਰਪਤੀ ਏ.ਪੀ.ਜੇ. ਅਬਦੁਲ ਕਲਾਮ ਜੀ ਦੀ ਇੱਕ ਕਿਤਾਬ ਦੀ ਗੱਲ ਯਾਦ ਆਉਂਦੀ ਹੈ ਜਿਸ ਵਿੱਚ ਉਹ ਲਿਖਦੇ ਹਨ ਕਿ ਚੰਗੇ ਚੰਗੇ ਪੜ੍ਹੇ ਲਿਖੇ ਲੋਕ ਦੂਜੇ ਦੇਸ਼ਾਂ ਵਿੱਚ ਜਾ ਕੇ ਤਾਂ ਸੱਭਿਅਕ ਬਣ ਜਾਂਦੇ ਹਨ ਅਤੇ ਆਪਣੇ ਦੇਸ਼ ਆ ਕੇ ਏਅਰਪੋਰਟ ‘ਤੇ ਹੀ ਗੰਦ ਪਾਉਣਾ ਸ਼ੁਰੂ ਕਰ ਦਿੰਦੇ ਹਨ।
ਸ਼ਹੀਦਾਂ ਦੁਆਰਾ ਦੁਆਈ ਅਜ਼ਾਦੀ ਦਾ ਮਤਲਬ ਹੀ ਲੋਕ ਗਲਤ ਸਮਝ ਬੈਠੇ ਹਨ । ਜੇਕਰ ਕਿਸੇ ਨੂੰ ਇਹ ਹਰਕਤਾਂ ਕਰਦੇ ਟੋਕ ਦਈਏ ਤਾਂ ਉਹ ਗਲ ਪੈ ਜਾਂਦਾ ਹੈ ਕਿ ਤੂੰ ਕੀ ਲੈਣਾ ਹੈ?  ਤੇਰੇ ਪਿਓ ਦਾ ਦੱਸ ਕੀ ਜਾਂਦਾ ਹੈ? ਤੁਰਦਾ ਲੱਗ, ਐਵੇਂ ਨਾ ਛਿੱਤਰ ਖਾ ਲੀ। ਲੋਕ ਅਜ਼ਾਦੀ ਦਾ ਮਤਲਬ ਅਸੱਭਿਅਕ ਹਰਕਤਾਂ ਕਰਨ ਨੂੰ ਸਮਝਦੇ ਹਨ। ਇੰਝ ਹੀ ਬਹੁਤ ਸਾਰੇ ਸਰਕਾਰੀ ਮੁਲਾਜਮ ਵੀ ਕਰਦੇ ਹਨ। ਜੇਕਰ ਕਿਸੇ ਨੂੰ ਇਹ ਹਰਕਤਾਂ ਕਰਦੇ ਟੋਕ ਦਈਏ ਤਾਂ ਉਹ ਗਲ ਪੈ ਜਾਂਦਾ ਹੈ ਕਿ ਤੂੰ ਕੀ ਲੈਣਾ ਹੈ?  ਤੇਰੇ ਪਿਓ ਦਾ ਦੱਸ ਕੀ ਜਾਂਦਾ ਹੈ? ਤੁਰਦਾ ਲੱਗ, ਐਵੇਂ ਨਾ ਛਿੱਤਰ ਖਾ ਲੀ। ਇੰਝ ਹੀ ਬਹੁਤ ਸਾਰੇ ਸਰਕਾਰੀ ਮੁਲਾਜਮ ਵੀ ਕਰਦੇ ਹਨ। ਆਪਣੇ ਕੰਮ ਦੀ ਫਿਕਰ ਨਹੀਂ ਕਰਦੇ ਕਿਉਂਕਿ ਉਹਨਾਂ ਦੀ ਸੋਚ ਹੈ ਕਿ ਆਪਣਾ ਕੀ ਜਾਂਦਾ ਹੈ, ਇਹ ਤਾਂ ਸਰਕਾਰ ਦਾ ਹੈ। ਸਰਕਾਰੀ ਮੁਲਾਜਮ ਬਣ ਕੇ ਹੀ ਉਹ ਸਰਕਾਰ ਨੂੰ ਖੋਖਲਾ ਕਰ ਦਿੰਦੇ ਹਨ। ਕਾਸ਼ ! ਹਰ ਭਾਰਤੀ ਅੰਗਰੇਜਾਂ ਦੀਆਂ ਬੁਰਾਈਆਂ ਦੀ ਜਗ੍ਹਾ ਕੁਝ ਸਭਿਅਕ ਚੀਂਜ਼ਾਂ ਵੀ ਸਿੱਖ ਜਾਂਦਾ। ਅੰਗਰੇਜ ਵਿਗਿਆਨੀ ਜਾਰਜ ਸਟੀਫਨ ਨੇ 1830 ਵਿੱਚ ਵਿਸ਼ਵ ਵਿੱਚ ਰੇਲ ਚਲਾ ਕੇ ਦਿਖਾ ਦਿੱਤੀ ਸੀ। ਸਿਰਫ 23 ਸਾਲਾਂ ਵਿੱਚ ਭਾਰਤ ਵਿੱਚ ਵੀ ਹਰ ਜਗ੍ਹਾ ਰੇਲਵੇ ਲਾਈਨ ਵਿਛਾਉਣ ਦਾ ਕਾਰਨਾਮਾ ਸਭਿਅਕ ਲੋਕ ਹੀ ਕਰ ਸਕਦੇ ਹਨ। ਭਾਰਤ ਨੂੰ ਪਹਿਲੀ ਵਾਰ ਡਾਕ ਘਰ ਵੀ ਕੋਲਕਾਤਾ ਵਿੱਚ ਅੰਗਰੇਜਾਂ ਨੇ ਹੀ ਦਿੱਤਾ। ਬਹੁਤ ਸਾਰੀਆਂ ਸਰਕਾਰੀ ਇਮਾਰਤਾਂ, ਸੰਸਦ ਭਵਨ, ਰਾਸ਼ਟਰਪਤੀ ਭਵਨ ਆਦਿ ਅੰਗਰੇਜ ਹੀ ਬਣਾ ਗਏ। ਮੈਨੂੰ ਲਗਦਾ ਹੈ ਕਿ ਅੰਗਰੇਜਾਂ ਹੁੰਦੇ ਕੰਮ ਨੂੰ ਕੰਮ ਸਮਝਿਆ ਜਾਂਦਾ ਸੀ ਹਰ ਚੀਜ਼ ਦੀ ਫਿਕਰ ਕੀਤੀ ਜਾਂਦੀ ਸੀ। ਟੈਲੀਫੋਨ ਵੀ ਅੰਗਰੇਜ ਹੀ ਲੈ ਆਏ। ਭਾਰਤ ਵਿੱਚ ਤਾਂ ਚਾਹ ਅਤੇ ਆਲੂ ਵੀ ਅੰਗਰੇਜ ਹੀ ਲੈ ਆਏ ਜਿਸ ਬਿਨਾਂ ਅੱਜ ਕੋਈ ਭਾਰਤੀ ਸਾਰਦਾ ਹੀ ਨਹੀਂ ਹੈ। ਭਾਰਤ ਵਿੱਚ ਰਹਿ ਰਹੇ ਅੰਗਰੇਜ ਲੰਡਨ ਵਿੱਚ ਸਿਫਾਰਸ਼ਾਂ ਕਰਦੇ ਰਹਿੰਦੇ ਸਨ ਕਿ ਭਾਰਤ ਵਿੱਚ ਕੁਝ ਨਵਾਂ ਲੈ ਕੇ ਆਇਆ ਜਾਵੇ।

ਬਹੁਤ ਵਾਰ ਜਦੋਂ ਮੈਂ ਟਰੇਨ ਵਿੱਚ ਸਫ਼ਰ ਕਰਦਾ ਹਾਂ ਤਾਂ ਜਿੰਨ੍ਹੇ ਵੀ ਸਟੇਸ਼ਨ ਰਾਹ ਵਿੱਚ ਆਉਂਦੇ ਹਨ, ਉਹਨਾਂ ਤੇ ਹੁਣ ਵੀ ਲਿਖਿਆ ਹੁੰਦਾ ਹੈ ਨਿਰਮਾਣ 1901 । ਪਿੱਛੇ ਜਿਹੇ ਦਿੱਲੀ ਦੇ 100 ਸਾਲ ਪੂਰਾ ਹੋਣ ਤੇ ਬਹੁਤ ਲੇਖ ਆਏ। ਇੱਕ ਮੈਗਜ਼ੀਨ ਵਿਚ ਕਿਸੇ ਲੇਖਕ ਨੇ ਲਿਖਿਆ ਸੀ ਕਿ ਅਸੀਂ ਦਿੱਲੀ ਵਿੱਚ ਅੰਗਰੇਜਾਂ ਸਮੇਂ ਟਰਾਮ ਚਲਦੇ ਦੇਖੀ ਹੈ ਅਤੇ ਹੁਣ ਉਜੜਦੇ। ਅਸਲ ਵਿੱਚ ਸਾਨੂੰ ਜੇਕਰ ਪੱਛਮ ਅਸਭਿਅਕ, ਸੱਪ ਫੜਨ ਵਾਲਿਆਂ ਦਾ ਦੇਸ਼, ਨਿਕੰਮੇ ਕਹਿੰਦਾ ਹੈ ਤਾਂ ਇਸ ਦੇ ਜਿੰਮੇਵਾਰ ਉਹ ਨਹੀਂ ਬਲਕਿ ਆਪਾਂ ਹੀ ਹਾਂ। ਜਿਨ੍ਹਾਂ ਚਿਰ ਸਰਕਾਰ ਇਹ ਆਜ਼ਾਦੀ ਖਤਮ ਨਹੀਂ ਕਰਦੀ ਉਹਨਾਂ ਚਿਰ ਅਸੀਂ ਸੁਧਰ ਨਹੀਂ ਸਕਦੇ। ਆਜ਼ਾਦੀ ਖਤਮ ਕਰਨ ਦਾ ਮਤਲਬ ਜਿਵੇਂ ਪੱਛਮ ਵਿੱਚ ਛੋਟੀਆਂ-ਛੋਟੀਆਂ ਗਲਤੀਆਂ ਉਤੇ ਜੁਰਮਾਨੇ ਲਗਦੇ ਹਨ, ਜਿਵੇਂ ਕੁਝ ਕੁਝ ਗੱਲਾਂ ਲਈ ਚੰਡੀਗੜ੍ਹ ਵਿਚ ਜੁਰਮਾਨੇ ਲਗਦੇ ਹਨ ਉੇਵੇਂ ਹੀ ਲੋੜ ਹੈ, ਹਰ ਇੱਕ ਗਲਤੀ ਲਈ ਜੁਰਮਾਨਾ ਲਗਾਉਣ ਦੀ। ਮੈਂ ਇਹ ਨਹੀਂ ਕਹਿ ਰਿਹਾ ਕਿ ਪੱਛਮ ਸੰਪੂਰਨ ਹੈ, ਪਰ ਅਸੀਂ ਪੱਛਮ ਵਿਚੋਂ ਸਿਰਫ ਬੁਰਾਈਆਂ ਹੀ ਇੱਥੇ ਲੈ ਕੇ ਆਏ ਹਾਂ, ਚੰਗਿਆਈਆਂ ਬਾਰੇ ਅਸੀਂ ਇਹ ਸੋਚ ਬਣਾ ਰੱਖੀ ਹੈ ਕਿ ਸਭ ਤੋਂ ਵੱਧ ਸਾਡੇ ਵਿੱਚ ਹੀ ਹਨ। ਤੁਸੀਂ ਇੱਕ ਨਜ਼ਰ ਪੱਛਮ ਵੱਲ ਦੇਖੋ ਉਹ ਆਪ ਤਾਂ ਸੱਭਿਅਕ ਹਨ ਹੀ ਉਹ ਹੁਣ ਆਪਣੀ ਸੰਸਕ੍ਰਿਤੀ ਨੂੰ ਵੀ ਸਿੱਖ ਰਹੇ ਹਨ। ਯੋਗ ਸਿੱਖ ਰਹੇ ਹਨ, ਆਪਣੇ ਗੰ੍ਰਥਾਂ ਦੀ ਪੜਤਾਲ ਕਰ ਰਹੇ ਹਨ ਪਰ ਇਨ੍ਹਾਂ ਸਭ ਦੇ ਵਿੱਚ ਉਹ ਆਪਣੇ ਆਪ ਨੂੰ, ਆਪਣੀ ਸੰਸਕ੍ਰਿਤੀ ਨੂੰ ਕਦੇ ਨਹੀਂ ਭੁੱਲਦੇ। ਪ੍ਰੰਤੂ ਆਪਾਂ ਨੂੰ ਆਪਣੀ ਸੰਸਕ੍ਰਿਤੀ ਦਾ ਕੁਝ ਨਹੀਂ ਆਉਂਦਾ ਅਤੇ ਸਾਡੇ ਬੱਚਿਆਂ ਨੂੰ ਤਾਂ ਆਉਣਾ ਹੀ ਕੀ ਹੈ ਕਿਉਂਕਿ ਉਹ ਤਾਂ ਉਨ੍ਹਾਂ ਸਕੂਲਾਂ ਵਿੱਚ ਪੜ੍ਹਦੇ ਹਨ ਜੋ ਪੂਰਨ ਤੌਰ ਤੇ ਪੱਛਮੀ ਸੰਸਕ੍ਰਿਤੀ ਦੇ ਹਨ। ਮੈਂ ਬਹੁਤ ਵਾਰ ਡਿਸਕਵਰੀ ਵਰਗੇ ਚੈਨਲਾਂ ਤੇ ਦੇਖਿਆ ਹੈ ਕਿ ਅੰਗਰੇਂ ਆਪਣੇ ਉਹਨਾਂ ਪੂਰਵਜਾਂ ਦੀ ਪੜਤਾਲ ਵਿਚ ਭਾਰਤ ਆਉਂਦੇ ਹਨ, ਜੋ ਕਿਸੇ ਸਮੇਂ ਭਾਰਤ ਰਹਿੰਦੇ ਸਨ ਅਤੇ ਹੁਣ ਉਹ ਆਪਣਾ ਵੰਸ਼ ਲੱਭਦੇ ਹਨ। ਪਰ ਅਸੀਂ ਕੁਝ ਨਹੀਂ ਕਰਦੇ ਸਿਵਾਏ ਲੜਨ ਤੇ ਬੋਲਣ ਦੇ।
ਕੀ ਤੁਹਾਨੂੰ ਨਹੀਂ ਲੱਗਦਾ ਕਿ ਸਾਨੂੰ ਲੋੜ ਹੈ ਇਨ੍ਹਾਂ ਗੱਲਾਂ ਨੂੰ ਸੋਚਣ ਦੀ? ਅਸੀਂ ਅਤੇ ਸਾਡੇ ਬੱਚੇ ਸਾਰੀ ਸੰਸਕ੍ਰਿਤੀ ਨੂੰ ਵੀ ਜਾਨਣ ਅਤੇ ਪੱਛਮ ਤੋਂ ਸੱਭਿਅਕਤਾ ਵੀ ਸਿੱਖਣ। ਉਹ ਜੇਕਰ ਵਿਸ਼ਵ ਨੂੰ ਜਾਨਣ ਤਾ ਸਾਡਾ ਵੈਦਿਕ ਕਾਲ, ਬੁੱਧ ਧਰਮ, ਜੈਨ ਧਰਮ, ਸਾਡੇ ਗੁਰੂ ਆਦਿ ਸਭ ਕੁਝ ਜਾਨਣ, ਸਭ ਉਹ ਜਿਸ ਉਪਰ ਸਾਨੂੰ ਮਾਣ ਹੋਵੇ ਭਾਰਤੀ ਹੋਣ ਦਾ। ਉਹ ਸਿੱਖਣ ਅਤੇ ਵਿਸ਼ਵ ਵਿੱਚ ਇੱਕ ਵਾਰ ਫੇਰ ਭਾਰਤ ਦਾ ਨਾਮ ਫੈਲੇ। ਹੁਣ ਫੇਰ ਵਿਸ਼ਵ ਵਿੱਚ ਭਾਰਤੀ ਯੂਨੀਵਰਸਿਟੀਆਂ, ਭਾਰਤੀ ਵਿਗਿਆਨਕਾਂ, ਮਨੋ-ਵਿਗਿਆਨਕਾਂ ਆਦਿ ਦੀ ਚਰਚਾ ਇੰਝ ਹੋਵੇ ਜਿਵੇਂ ਕਿਸੇ ਸਮੇਂ ਤਕਸਿਲਾ, ਨਾਲੰਦਾ ਵਰਗੀਆਂ ਯੂਨੀਵਰਸਿਟੀਆਂ, ਆਰੀਆ ਭੱਟ, ਬ੍ਰਹਮ ਗੁਪਤ, ਚਾਣਕਿਆ ਵਰਗੇ ਮਹਾਨ ਵਿਦਵਾਨ ਮਸ਼ਹੂਰ ਹਨ।
ਜੇਕਰ ਆਪਾਂ ਇਹ ਨਹੀਂ ਸੋਚ ਸਕਦੇ ਤਾਂ ਫੇਰ ਵੀ ਬੇਫਿਕਰ ਰਹੋ, ਇੱਕ ਸੱਭਿਅਕ ਦੇਸ਼ (ਚੀਨ) ਹੌਲੀ-ਹੌਲੀ ਸਾਨੂੰ ਗੁਲਾਮ ਬਣਾ ਹੀ ਰਿਹਾ ਹੈ। ਉਹ ਕਰ ਦੇਵੇਗਾ ਸਾਡੇ ਦੇਸ਼ ਵਿਚ ਤਰੱਕੀ, ਜਿਵੇਂ ਅੰਗਰੇਜ ਆਪਣੇ ਫਾਇਦੇ ਲਈ ਕਰ ਗਏ ਪਰ ਇਹ ਜ਼ਰੂਰ ਯਾਦ ਰੱਖਿਆ ਜਾਵੇ ਕਿ ਤੁਸੀਂ ਜੇਕਰ ਕੁਝ ਆਪਣੇ ਬੱਚਿਆਂ ਨੂੰ ਦੇ ਕੇ ਜਾ ਰਹੇ ਹੋ ਤਾਂ ਉਹ ਹੈ ਪਤਾ ਨਹੀਂ ਕਿੰਨੇ ਸੌ ਸਾਲਾਂ ਲਈ ਚੀਨ ਦੀ ਗੁਲਾਮੀ?
ਜੈ ਹਿੰਦ।
 
ਮੋਬਾਇਲ 94653 84271
****
 
 

No comments: