ਸੱਚ ਲਈ……… ਗ਼ਜ਼ਲ / ਲਾਡੀ ਸੁਖਜਿੰਦਰ

ਤੂੰ ਝੂਠ  ਲਈ ਨਾ  ਹਰ ਜਾਵੀਂ।
ਸੱਚ ਲਈ  ਭਾਵੇਂ  ਮਰ ਜਾਵੀਂ।

ਬਣ ਬੋਝ ਰਹੀਂ ਨਾ ਧਰਤੀ ’ਤੇ,
ਦੇਸ਼ ਲਈ ਵੀ ਕੁਝ ਕਰ ਜਾਵੀਂ।

ਮਾੜੇ  ਬੋਲ   ਕਦੇ  ਨਾ  ਬੋਲੀਂ,
ਤੂੰ ਸਭ ਕੁਝ ਅੰਦਰ ਜ਼ਰ ਜਾਵੀਂ।

ਮੁਸ਼ਕਿਲ ਵਿਚ ਤੂੰ ਰੱਬ ਧਿਆਈਂ,
ਨਾ  ਦੁਸ਼ਮਣ ਦੇ  ਤੂੰ  ਦਰ ਜਾਵੀਂ।

ਭਾਗੋ  ਵਾਂਗੂ  ਨਾਂ  ਚਮਕਾਈਂ,
ਐਵੇਂ ਨਾ ‘ਲਾਡੀ’ ਮਰ ਜਾਵੀਂ।

****

No comments: